John 8:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਉੱਪਰ ਪਹਿਲਾ ਪੱਥਰ ਮਾਰ ਸੱਕਦਾ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜਦੋਂ ਉਹ ਲੋਕ ਉੱਥੇ ਖੜ੍ਹੇ ਯਿਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉਤਾਂਹ ਚੁੱਕ ਕੇ ਉਹਨਾਂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਜੋ ਕੋਈ ਵੀ ਬਿਨਾਂ ਪਾਪ ਦੇ ਹੈ, ਉਹ ਹੀ ਇਸ ਨੂੰ ਪਹਿਲਾ ਪੱਥਰ ਮਾਰੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਚੇਲੇ ਉਹਨਾਂ ਨੂੰ ਪੁੱਛ ਰਹੇ ਸਨ ਤਾਂ ਯਿਸ਼ੂ ਸਿੱਧੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਕੋਈ ਵੀ ਜੋ ਪਾਪ ਤੋਂ ਬਿਨਾਂ ਹੈ ਉਸਨੂੰ ਪਹਿਲਾਂ ਪੱਥਰ ਮਾਰੇ।”
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਓਹ ਉਸ ਤੋਂ ਪੁੱਛੀ ਗਏ ਤਾਂ ਉਹ ਨੇ ਸਿੱਧੇ ਹੋ ਕੇ ਉਨ੍ਹਾਂ ਨੂੰ ਆਖਿਆ ਜਿਹੜਾ ਤੁਹਾਡੇ ਵਿੱਚੋਂ ਨਿਰਦੋਖ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ
Punjabi ERV
ਯਹੂਦੀਆਂ ਨੇ ਲਗਾਤਾਰ ਉਸਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿਧਾ ਹੋਇਆ ਅਤੇ ਆਖਿਆ, “ਕੀ ਇਥੇ ਕੋਈ ਅਜਿਹਾ ਮਨੁੱਖ ਹੈ ਜਿਸਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਉੱਪਰ ਪਹਿਲਾ ਪੱਥਰ ਮਾਰ ਸਕਦਾ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਹੂਦੀਆਂ ਨੇ ਲਗਾਤਾਰ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿੱਧਾ ਹੋਇਆ ਅਤੇ ਆਖਿਆ, “ਕੀ ਇੱਥੇ ਕੋਈ ਅਜਿਹਾ ਮਨੁੱਖ ਹੈ ਜਿਸ ਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਨੂੰ ਪਹਿਲਾ ਪੱਥਰ ਮਾਰੇ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوہ اوہنوں پُچھدے ای جاندے سن اوس اُتانہہ ہو کے اوہناں نُوں آکھیا۔ جیہڑا تُہاڈے وِچوں بے گُناہ ہوئے اوہو پہلاں پتّھر اوہدے اُتّے مارے۔
Punjabi Standard Bible (Punjabi Standard Bible) 2023
ਪਰ ਜਦੋਂ ਉਹ ਉਸ ਤੋਂ ਪੁੱਛਦੇ ਹੀ ਰਹੇ ਤਾਂ ਉਸ ਨੇ ਸਿੱਧੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ, ਉਹ ਪਹਿਲਾਂ ਇਸ ਨੂੰ ਪੱਥਰ ਮਾਰੇ।”