John 9:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮੀਂ ਆਦਮੀ ਨੇ ਕੁਝ ਮਿੱਟੀ ਮੇਰੀਆਂ ਅੱਖਾਂ ਉੱਤੇ ਲਾਈ। ਉਸ ਨੇ ਮੈਨੂੰ ਸਿਲੋਮਾਨ ਕੁੰਡ ਤੇ ਧੋਣ ਵਾਸਤੇ ਜਾਣ ਲਈ ਕਿਹਾ। ਜਦ ਮੈਂ ਸਿਲੋਮਾਨ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਸੀ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਉੱਤੇ ਲਾਇਆ ਅਤੇ ਮੈਨੂੰ ਕਿਹਾ, ‘ਸਿਲੋਅਮ ਵਿੱਚ ਜਾ ਕੇ ਧੋ ਲੈ ।’ ਇਸ ਲਈ ਮੈਂ ਗਿਆ ਅਤੇ ਜਿਸ ਸਮੇਂ ਮੈਂ ਅੱਖਾਂ ਧੋਤੀਆਂ, ਉਸੇ ਸਮੇਂ ਮੈਂ ਦੇਖਣ ਲੱਗ ਪਿਆ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਨੂੰ ਉਹ ਯਿਸ਼ੂ ਕਹਿੰਦੇ ਹਨ ਉਹਨਾਂ ਨੇ ਕੁਝ ਮਿੱਟੀ ਦਾ ਲੇਪ ਬਣਾਇਆ ਅਤੇ ਮੇਰੀ ਅੱਖਾਂ ਤੇ ਲਾਇਆ। ਉਹਨਾਂ ਨੇ ਮੈਨੂੰ ਸਿਲੋਅਮ ਦੇ ਤਾਲਬ ਵਿੱਚੋਂ ਜਾ ਕੇ ਧੋਣ ਲਈ ਕਿਹਾ। ਮੈਂ ਗਿਆ ਅਤੇ ਧੋ ਲਿਆ ਅਤੇ ਫਿਰ ਮੈਂ ਵੇਖ ਸਕਿਆ।”
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਹ ਦਾ ਨਾਮ ਯਿਸੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ, ਸਿਲੋਆਮ ਵਿੱਚ ਜਾ ਕੇ ਧੋ ਸੁੱਟ ਸੋ ਮੈਂ ਜਾ ਕੇ ਧੋ ਸੁੱਟੀਆਂ ਅਤੇ ਸੁਜਾਖਾ ਹੋ ਗਿਆ!
Punjabi ERV
ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮੀਂ ਆਦਮੀ ਨੇ ਕੁਝ ਚਿੱਕਡ਼ ਬਣਾਇਆ ਤੇ ਮੇਰੀਆਂ ਅਖਾਂ ਉੱਤੇ ਪਾ ਦਿੱਤਾ। ਉਸਨੇ ਮੈਨੂੰ ਸਿਲੋਮਾਨ ਕੁੰਡ ਤੇ ਧੋਣ ਵਾਸਤੇ ਜਾਣ ਲਈ ਕਿਹਾ। ਜਦ ਮੈਂ ਸਿਲੋਮਾਨ ਕੁੰਡ ਤੇ ਗਿਆ ਅਤੇ ਅਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਸੀ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਉੱਤਰ ਦਿੱਤਾ, “ਯਿਸੂ ਨਾਮੇ ਮਨੁੱਖ ਨੇ ਕੁਝ ਮਿੱਟੀ ਗੋਈ ਤੇ ਮੇਰੀਆਂ ਅੱਖਾਂ ਉੱਤੇ ਲਾ ਦਿੱਤੀ। ਉਸ ਨੇ ਮੈਨੂੰ ਸਿਲੋਆਮ ਕੁੰਡ ਤੇ ਜਾ ਕੇ ਧੋਣ ਲਈ ਕਿਹਾ। ਜਦ ਮੈਂ ਸਿਲੋਆਮ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਹੋ ਗਿਆ।”
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس جواب دِتّا اِک بندے جِہنُوں یِسُوع آکھدے نیں اوس مِٹّی گُنّھ کے میرِیاں اَکھّیاں اُتّے لیپ کِیتا تے مَینُوں آکھیا جا شِیلوخ دے حوض وِچ نہا۔ مَیں گیا تے نہاتا تے ویکھن لگّا۔
Punjabi Standard Bible (Punjabi Standard Bible) 2023
ਉਸ ਨੇ ਉੱਤਰ ਦਿੱਤਾ, “ਉਸ ਮਨੁੱਖ ਨੇ ਜੋ ਯਿਸੂ ਕਹਾਉਂਦਾ ਹੈ, ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਤੇ ਮੈਨੂੰ ਕਿਹਾ, ‘ਸਿਲੋਆਮ ਵਿੱਚ ਜਾ ਕੇ ਧੋ ਲੈ’। ਸੋ ਮੈਂ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਗਿਆ।”