Joshua 1:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’”
Punjabi Bible 2016 - ਪਵਿੱਤਰ ਬਾਈਬਲ O.V.
ਕਿ ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਭਈ ਤੁਸੀਂ ਆਪਣੇ ਤਾਈਂ ਰਸਤ ਤਿਆਰ ਕਰੋ ਕਿਉਂ ਜੋ ਤਿੰਨਾਂ ਦਿਨਾਂ ਦੇ ਪਿੱਛੋਂ ਤੁਸੀਂ ਏਸ ਯਰਦਨ ਤੋਂ ਪਾਰ ਲੰਘੋਗੇ ਤਾਂ ਜੋ ਜਾ ਕੇ ਉਸ ਦੇਸ ਉੱਤੇ ਕਬਜ਼ਾ ਕਰੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਕਿ ਤੁਸੀਂ ਆਪਣੇ ਲਈ ਭੋਜਨ ਤਿਆਰ ਕਰੋ, ਕਿਉਂ ਜੋ ਤਿੰਨ ਦਿਨ ਤੋਂ ਬਾਅਦ ਤੁਸੀਂ ਇਸ ਯਰਦਨ ਦੇ ਪਾਰ ਲੰਘੋਗੇ ਤਾਂ ਜੋ ਉਸ ਦੇਸ ਉੱਤੇ ਕਬਜ਼ਾ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਧਿਕਾਰ ਵਿੱਚ ਕਰਨ ਵਾਲਾ ਹੈ।