Joshua 12:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ:
Punjabi Bible 2016 - ਪਵਿੱਤਰ ਬਾਈਬਲ O.V.
ਏਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੀਕ ਅਤੇ ਸਾਰਾ ਮਦਾਨ ਚੜ੍ਹਦੇ ਪਾਸੇ ਵੱਲ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਉਹ ਦੇਸ ਦੇ ਰਾਜੇ ਹਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਰਾ ਮੈਦਾਨ ਚੜ੍ਹਦੇ ਪਾਸੇ ਵੱਲ।