Joshua 20:3 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ, ਪਰ ਇਹ ਇੱਕ ਦੁਰਘਟਨਾ ਹੀ ਹੈ, ਅਤੇ ਉਸ ਨੇ ਉਸ ਬੰਦੇ ਨੂੰ ਮਾਰਨਾ ਨਹੀਂ ਸੀ ਚਾਹਿਆ, ਤਾਂ ਉਹ ਉਨ੍ਹਾਂ ਰਿਸ਼ਤੇਦਾਰਾਂ ਤੋਂ ਛੁਪਣ ਲਈ, ਸੁਰੱਖਿਅਤ ਸ਼ਹਿਰ ਵਿੱਚ ਜਾ ਸੱਕਦਾ ਹੈ, ਜਿਹੜੇ ਉਸ ਨੂੰ ਮਾਰਨਾ ਚਾਹੁੰਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਜਿੱਥੇ ਉਹ ਖ਼ੂਨੀ ਨੱਠ ਜਾਵੇ ਜਿਸ ਅਣਜਾਣੇ ਅਥਵਾ ਵਿੱਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਓਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿੱਥੇ ਉਹ ਖੂਨੀ ਭੱਜ ਜਾਵੇ ਜਿਸ ਨੇ ਅਣਜਾਣੇ ਜਾਂ ਗਲਤੀ ਦੇ ਨਾਲ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਉਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ।