Joshua 21:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਗੱਲ ਕਨਾਨ ਦੀ ਧਰਤੀ ਉੱਤੇ ਸ਼ੀਲੋਹ ਕਸਬੇ ਵਿੱਚ ਵਾਪਰੀ। ਲੇਵੀ ਹਾਕਮਾਂ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੇ ਮੂਸਾ ਨੂੰ ਇੱਕ ਆਦੇਸ਼ ਦਿੱਤਾ ਸੀ। ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਵਾਸਤੇ ਕਸਬੇ ਦੇਵੋਂਗੇ। ਅਤੇ ਉਸ ਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਸਾਡੇ ਜਾਨਵਰਾਂ ਦੇ ਚਰਨ ਵਾਸਤੇ ਖੇਤ ਦੇਵੋਂਗੇ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਨੇ ਓਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਇਹ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਨ੍ਹਾਂ ਦੀਆਂ ਸ਼ਾਮਲਾਤਾਂ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹਨਾਂ ਨੇ ਉਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ।