Joshua 5:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਆਦਮੀ ਨੇ ਜਵਾਬ ਦਿੱਤਾ, “ਮੈਂ ਦੁਸ਼ਮਣ ਨਹੀਂ ਹਾਂ। ਮੈਂ ਯਹੋਵਾਹ ਦੀ ਫ਼ੌਜ ਦਾ ਕਮਾਂਡਰ ਹਾਂ। ਮੈਂ ਹੁਣੇ ਹੀ ਤੁਹਾਡੇ ਕੋਲ ਆਇਆ ਹਾਂ।” ਫ਼ੇਰ ਯਹੋਸ਼ੁਆ ਨੇ ਧਰਤੀ ਵੱਲ ਝੁਕ ਕੇ ਪ੍ਰਣਾਮ ਕੀਤਾ। ਉਸ ਨੇ ਅਜਿਹਾ ਆਦਰ ਪ੍ਰਗਟ ਕਰਨ ਲਈ ਕੀਤਾ ਉਸ ਨੇ ਪੁੱਛਿਆ, “ਮੈਂ ਤੁਹਾਡਾ ਸੇਵਕ ਹਾਂ। ਕੀ ਮੇਰੇ ਸੁਆਮੀ ਵੱਲੋਂ ਮੇਰੇ ਲਈ ਕੋਈ ਆਦੇਸ਼ ਹੈ?”
Punjabi Bible 2016 - ਪਵਿੱਤਰ ਬਾਈਬਲ O.V.
ਉਸ ਆਖਿਆ ਨਹੀਂ ਸਗੋਂ ਮੈਂ ਤਾਂ ਏਸ ਵੇਲੇ ਯਹੋਵਾਹ ਦਾ ਸੈਨਾ ਪਤੀ ਬਣ ਕੇ ਆਇਆ ਹਾਂ ਤਾਂ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਰ ਉਸ ਨੂੰ ਆਖਿਆ, ਮੇਰਾ ਪ੍ਰਭੁ ਆਪਣੇ ਦਾਸ ਨੂੰ ਕੀ ਆਖਦਾ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਆਖਿਆ, “ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ,” ਤਦ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ?