Jude 1:12 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰੱਖਦੇ ਹਨ। ਉਹ ਬਿਨ ਵਰੱਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸੱਖਣੇ ਬਿਰੱਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੋਹਰੀ ਮੌਤ ਮਰਦੇ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਲੋਕ ਤੁਹਾਡੇ ਪਿਆਰ ਦੀ ਦਾਵਤ ਦੇ ਭੋਜਨ ਤੇ ਦਾਗ਼ ਹਨ, ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹਨ, ਇਹ ਚਰਵਾਹੇ ਜੋ ਸਿਰਫ ਆਪਣੇ ਆਪ ਦੇ ਢਿੱਡ ਭਰਦੇ ਹਨ। ਉਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਉਹ ਪੱਤਝੜ ਦੇ ਰੁੱਤ ਦੇ ਦਰੱਖ਼ਤ ਹਨ ਜੋ ਫਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਓਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ । ਏਹ ਆਪਣੇ ਹੀ ਢਿੱਡ ਭਰਦੇ ਹਨ । ਏਹ ਪੌਣਾਂ ਦੇ ਉਡਾਏ ਹੋਕੇ ਸੁੱਕੇ ਬੱਦਲ ਹਨ । ਏਹ ਪੱਤ ਝੜ ਰੁੱਤ ਦੇ ਬਿਰਛ ਹਨ ਜੋ ਅਫਲ, ਦੋ ਵਾਰੀ ਮੋਏ ਅਤੇ ਜੜ੍ਹੋਂ ਪੁੱਟੇ ਹੋਏ ਹਨ
Punjabi ERV
ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰਖਦੇ ਹਨ। ਉਹ ਬਿਨ ਵਰਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸਖਣੇ ਬਿਰਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੁਹਰੀ ਮੌਤ ਮਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਉਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹੋਏ, ਤੁਹਾਡੇ ਪਿਆਰ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ ਇਹ ਆਪਣੇ ਹੀ ਢਿੱਡ ਭਰਦੇ ਹਨ। ਇਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਇਹ ਪੱਤਝੜ ਦੇ ਰੁੱਤ ਦੇ ਦਰੱਖਤ ਹਨ ਜੋ ਫਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوہ تُہاڈیاں مُحبّت دِیاں ضِیافتاں وِچ تُہاڈے نال کھان پِین دے ویلے اینج سن جیویں دریا وِچ لُکِیاں چٹاناں۔ تے اجیہے ایّالی جیہڑے بے ڈر ہو کے ڈِھڈ بھردے نیں۔ بِناں پانیوں بدّل نیں جِنہاں نُوں وَا اُڈا کے لے جاندی اے۔ پچّھیترے پتجھڑ دے بے پَھل بُوٹے۔ دُوں وِری مرے ہوئے۔ جڑوں پُٹے ہوئے۔
Punjabi Standard Bible (Punjabi Standard Bible) 2023
ਉਹ ਸਮੁੰਦਰ ਵਿੱਚ ਲੁਕੀ ਹੋਈ ਚਟਾਨ ਜਿਹੇ ਹਨ ਜਿਹੜੇ ਤੁਹਾਡੇ ਪ੍ਰੇਮ-ਭੋਜਨਾਂ ਵਿੱਚ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਅਤੇ ਆਪਣੇ ਹੀ ਢਿੱਡ ਭਰਦੇ ਹਨ; ਉਹ ਸੁੱਕੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਉਡਾ ਲੈ ਜਾਂਦੀ ਹੈ; ਉਹ ਪਤਝੜ ਦੇ ਫਲਹੀਣ ਦਰਖ਼ਤ ਹਨ ਜੋ ਉੱਖੜ ਕੇ ਦੋਹਰੀ ਮੌਤ ਮਰ ਚੁੱਕੇ ਹਨ;