Jude 1:6 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਵੀ ਚੇਤੇ ਰੱਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰੱਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਉੱਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਆਂ ਕਰਨ ਲਈ ਰੱਖਿਆ ਹੋਇਆ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਪਰਮੇਸ਼ਵਰ ਨੇ ਦੂਤਾਂ ਨੂੰ ਜਿਨ੍ਹਾਂ ਨੇ ਆਪਣਾ ਅਹੁਦਾ ਕਾਇਮ ਨਹੀਂ ਰੱਖਿਆ ਬਲਕਿ ਉਨ੍ਹਾਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਸੀ। ਇਨ੍ਹਾਂ ਨੂੰ ਉਸਨੇ ਘੁੱਪ ਹਨੇਰੇ ਵਿੱਚ ਰੱਖਿਆ ਹੈ, ਅਤੇ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਦੇ ਲਈ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ
Punjabi ERV
ਇਹ ਵੀ ਚੇਤੇ ਰਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸਨੇ ਉਨ੍ਹਾਂ ਨੂੰ ਉਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਰਣਾ ਕਰਨ ਲਈ ਰੱਖਿਆ ਹੋਇਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਉੱਤੇ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਘੁੱਪ ਹਨ੍ਹੇਰੇ ਵਿੱਚ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਲਈ ਬੰਧਨਾਂ ਵਿੱਚ ਰੱਖ ਛੱਡਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جِنہاں فرِشتیاں اپنی حکُومت نُوں قیم نا رکھیا۔ سگوں اپنی تھاں نُوں چھڈ دِتّا۔ اوہناں نُوں اوس ہنیرے تے سدا دی قید وِچ اوس وڈّے دِن دی عدالت تِیکر رکھیا اے۔
Punjabi Standard Bible (Punjabi Standard Bible) 2023
ਫਿਰ ਜਿਹੜੇ ਸਵਰਗਦੂਤ ਆਪਣੀ ਪਦਵੀ ਨੂੰ ਕਾਇਮ ਨਾ ਰੱਖ ਸਕੇ, ਸਗੋਂ ਆਪਣੇ ਨਿਵਾਸ ਨੂੰ ਛੱਡ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦੀਪਕ ਬੰਧਨਾਂ ਵਿੱਚ ਜਕੜ ਕੇ ਉਸ ਮਹਾਨ ਦਿਨ ਦੇ ਨਿਆਂ ਲਈ ਹਨੇਰੇ ਵਿੱਚ ਰੱਖਿਆ ਹੋਇਆ ਹੈ।