Jude 1:9 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਮਹਾਂ ਦੂਤ ਮੀਕਾਏਲ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ। ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਵਿਵਾਦ ਕੀਤਾ ਕਿ ਮੂਸਾ ਦੇ ਸਰੀਰ ਨੂੰ ਕੌਣ ਆਪਣੇ ਕੋਲ ਰੱਖੇਗਾ। ਪਰ ਮੀਕਾਏਲ ਨੇ ਸ਼ੈਤਾਨ ਦੇ ਖਿਲਾਫ਼ ਬਦਨਾਮੀ ਦੇ ਇਲਜ਼ਾਮ ਲਾਉਣ ਦਾ ਹੌਂਸਲਾ ਨਹੀਂ ਕੀਤਾ। ਪਰ ਮੀਕਾਏਲ ਨੇ ਆਖਿਆ, “ਪ੍ਰਭੂ ਤੈਨੂੰ ਸਜ਼ਾ ਦੇਵੇਗਾ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਪਰਮੇਸ਼ਵਰ ਦਾ ਇੱਕ ਮਹਾਂ ਦੂਤ ਮਿਕਾਏਲ, ਜਦੋਂ ਉਹ ਦੁਸ਼ਟ ਨਾਲ ਮੋਸ਼ੇਹ ਦੀ ਲਾਸ਼ ਬਾਰੇ ਵਿਵਾਦ ਕਰ ਰਿਹਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਪਰ ਇਹ ਕਿਹਾ, “ਪ੍ਰਭੂ ਤੈਨੂੰ ਆਪ ਝਿੜਕੇ!”
Punjabi Bible 2016 - ਪਵਿੱਤਰ ਬਾਈਬਲ O.V.
ਪਰ ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ!
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮਹਾਂ ਦੂਤ ਮਿਕਾਏਲ ਨੇ ਸ਼ੈਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲਾਸ਼ ਦੇ ਵਿਖੇ ਵਿਵਾਦ ਕਰਦਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੂ ਤੈਨੂੰ ਝਿੜਕੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جد سردار فرِشتے میکائیل مُوسیٰ دی مَیّت دی بابت ابلیس نال تکرار کِیتی تے بَھنڈدیاں ہویاں اوہنوں اُلاہما دین دی ہِمّت نا کِیتی۔ سگوں اَیناں آکھیا پئی خُداوند تینُوں جھڑکے۔
Punjabi Standard Bible (Punjabi Standard Bible) 2023
ਪਰ ਜਦੋਂ ਪ੍ਰਧਾਨ ਸਵਰਗਦੂਤ ਮੀਕਾਏਲ ਨੇ ਸ਼ੈਤਾਨ ਨਾਲ ਬਹਿਸ ਕਰਦੇ ਹੋਏ ਮੂਸਾ ਦੀ ਲਾਸ਼ ਦੇ ਵਿਖੇ ਵਾਦ-ਵਿਵਾਦ ਕੀਤਾ ਤਾਂ ਉਸ ਨੇ ਵੀ ਸ਼ੈਤਾਨ ਉੱਤੇ ਦੋਸ਼ ਲਾ ਕੇ ਉਸ ਦੀ ਨਿੰਦਾ ਕਰਨ ਦੀ ਹਿੰਮਤ ਨਾ ਕੀਤੀ, ਸਗੋਂ ਐਨਾ ਹੀ ਕਿਹਾ, “ਪ੍ਰਭੂ ਤੈਨੂੰ ਝਿੜਕੇ।”