Judges 10:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਅਬੀਮਲਕ ਮਰ ਗਿਆ, ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਲਈ ਇੱਕ ਹੋਰ ਨਿਆਂਕਾਰ ਭੇਜਿਆ। ਉਸ ਆਦਮੀ ਦਾ ਨਾਮ ਤੋਲਾ ਸੀ। ਤੋਲਾ ਪੁਆਹ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਪੁਆਹ ਦੋਦੋ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਤੋਲਾ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਤੋਲਾ ਸ਼ਾਮੀਰ ਸ਼ਹਿਰ ਵਿੱਚ ਰਹਿੰਦਾ ਸੀ। ਸ਼ਾਮੀਰ ਸ਼ਹਿਰ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਬੀਮਲਕ ਦੇ ਪਿੱਛੋਂ ਦੋਦੋ ਦੇ ਪੋਤ੍ਰੇ ਪੁਆਹ ਦਾ ਪੁੱਤ੍ਰ ਤੋਲਾ ਜੋ ਯਿੱਸਾਕਾਰ ਦੇ ਗੋਤ ਵਿੱਚੋਂ ਸੀ ਸੋ ਇਸਰਾਏਲ ਦੇ ਬਚਾਓ ਲਈ ਉੱਠਿਆ ਅਤੇ ਉਹ ਇਫ਼ਰਾਈਮ ਪਹਾੜ ਦੇ ਵਿਚਕਾਰ ਸ਼ਾਮੀਰ ਦੇ ਵਿੱਚ ਰਹਿੰਦਾ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਬੀਮਲਕ ਦੇ ਬਾਅਦ ਯਿੱਸਾਕਾਰ ਦੇ ਗੋਤ ਵਿੱਚੋਂ ਤੋਲਾ ਨਾਮਕ ਇੱਕ ਪੁਰਖ, ਜੋ ਦੋਦੋ ਦਾ ਪੋਤਰਾ ਅਤੇ ਪੁਆਹ ਦਾ ਪੁੱਤਰ ਸੀ ਇਸਰਾਏਲ ਦੇ ਬਚਾਉ ਲਈ ਉੱਠਿਆ, ਅਤੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਸ਼ਾਮੀਰ ਨਗਰ ਵਿੱਚ ਰਹਿੰਦਾ ਸੀ।