Judges 10:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਲੋਕ ਫ਼ੇਰ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਉਹ ਝੂਠੇ ਦੇਵਤਿਆਂ ਬਆਲ ਅਤੇ ਅਸ਼ਤਾਰੋਥ ਦੀ ਉਪਾਸਨਾ ਕਰਨ ਲੱਗ ਪਏ। ਉਹ ਅਰਾਮ ਦੇ ਲੋਕਾਂ ਦੇ ਦੇਵਤਿਆਂ, ਸੀਦੋਨ ਦੇ ਲੋਕਾਂ ਦੇ ਦੇਵਤਿਆਂ, ਮੋਆਬ ਦੇ ਲੋਕਾਂ ਦੇ ਦੇਵਤਿਆਂ, ਅੰਮੋਨ ਦੇ ਲੋਕਾਂ ਦੇ ਦੇਵਤਿਆਂ, ਫ਼ਲਿਸਤੀ ਦੇ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ। ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਸੇਵਾ ਕਰਨ ਤੋਂ ਹਟ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਇਸਰਾਏਲੀ ਯਹੋਵਾਹ ਅੱਗੇ ਫੇਰ ਬੁਰਿਆਈ ਕਰਨ ਲੱਗੇ ਅਰ ਉਨ੍ਹਾਂ ਨੇ ਬਆਲਾਂ ਅਰ ਅਸ਼ਤਾਰੋਥਾਂ ਅਰਾਮ ਦਿਆਂ ਦਿਓਤਿਆਂ ਅਤੇ ਸੈਦਾ ਦਿਆਂ ਦਿਓਤਿਆਂ, ਮੋਆਬ ਦਿਆਂ ਦਿਓਤਿਆਂ, ਅੰਮੋਨੀਆਂ ਦੇ ਦਿਓਤਿਆਂ ਅਤੇ ਫ਼ਲਿਸਤੀਆਂ ਦੇ ਦਿਓਤਿਆਂ ਦੀ ਪੂਜਾ ਕੀਤੀ ਅਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਉਹ ਬਆਲਾਂ ਅਤੇ ਅਸ਼ਤਾਰੋਥਾਂ ਅਤੇ ਅਰਾਮ, ਸੀਦੋਨ, ਮੋਆਬ, ਅੰਮੋਨੀਆਂ, ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ, ਅਤੇ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਉਸਤਤ ਨਾ ਕੀਤੀ।