Judges 11:27 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਕੋਈ ਪਾਪ ਨਹੀਂ ਕੀਤਾ। ਪਰ ਤੁਸੀਂ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਬਹੁਤ ਮਾੜੀ ਗੱਲ ਕਰ ਰਹੇ ਹੋ। ਸਾਡਾ ਯਹੋਵਾਹ, ਸੱਚਾ ਨਿਆਂਕਾਰ, ਨਿਆਂ ਕਰੇ ਕਿ ਕੀ ਅਸੀਂ ਇਸਰਾਏਲ ਦੇ ਲੋਕ, ਸਹੀ ਹਾਂ ਜਾਂ ਅੰਮੋਨੀ ਲੋਕ!”
Punjabi Bible 2016 - ਪਵਿੱਤਰ ਬਾਈਬਲ O.V.
ਗੱਲ ਕਾਹਦੀ, ਮੈਂ ਤਾਂ ਤੇਰਾ ਪਾਪ ਨਹੀਂ ਕੀਤਾ ਸਗੋਂ ਤੂੰ ਮੇਰੇ ਨਾਲ ਬੁਰਿਆਈ ਕਰਦਾ ਹੈਂ ਜੋ ਮੇਰੇ ਨਾਲ ਲੜ੍ਹਨ ਆਉਂਦਾ ਹੈਂ ਸੋ ਯਹੋਵਾਹ ਹੀ ਜੋ ਨਿਆਈ ਹੈ ਇਸਰਾਏਲੀਆਂ ਅਤੇ ਅੰਮੋਨੀਆ ਦੇ ਵਿਚਕਾਰ ਅੱਜ ਦੇ ਦਿਨ ਨਿਆਉਂ ਕਰੇ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਗੱਲ ਕਾਹਦੀ, ਮੈਂ ਤਾਂ ਤੇਰਾ ਵਿਰੁੱਧ ਪਾਪ ਨਹੀਂ ਕੀਤਾ ਸਗੋਂ ਤੂੰ ਹੀ ਲੜਾਈ ਛੇੜ ਕੇ ਮੇਰੇ ਨਾਲ ਬੁਰਿਆਈ ਕਰਦਾ ਹੈਂ, ਇਸ ਲਈ ਯਹੋਵਾਹ ਹੀ ਜੋ ਨਿਆਈਂ ਹੈ, ਇਸਰਾਏਲੀਆਂ ਅਤੇ ਅੰਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ!”