Judges 12:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਉਹ ਆਖਦੇ, “‘ਸ਼ਿੱਬੋਲਥ’ ਸ਼ਬਦ ਬੋਲ।” ਇਫ਼ਰਾਈਮ ਦੇ ਲੋਕ ਉਸ ਸ਼ਬਦ ਨੂੰ ਸਹੀ ਢੰਗ ਨਾਲ ਨਹੀਂ ਉੱਚਾਰ ਸੱਕਦੇ ਸਨ। ਉਹ “ਸਿੱਬੋਲਥ” ਬੋਲਦੇ ਸਨ। ਇਸ ਲਈ ਜੇ ਕੋਈ ਬੰਦਾ ਆਖਦਾ, “ਸਿੱਬੋਲਥ” ਤਾਂ ਗਿਲਆਦ ਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਫ਼ਰਾਈਮ ਤੋਂ ਸੀ। ਤਾਂ ਉਹ ਉਸ ਨੂੰ ਯਰਦਨ ਨਦੀ ਦੇ ਪਾਰ ਲੰਘਣ ਵਾਲੇ ਸਥਾਨ ਤੇ ਲੈ ਜਾਂਦੇ ਅਤੇ ਮਾਰ ਦਿੰਦੇ। ਉਨ੍ਹਾਂ ਨੇ ਇਫ਼ਰਾਈਮ ਦੇ 42,000 ਲੋਕ ਮਾਰ ਦਿੱਤੇ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਭਲਾ, ਕਹੁ ਤਾਂ “ਸ਼ਿੱਬੋਲਥ” ਅਤੇ ਉਹ ਨੇ ਆਖਿਆ “ਸਿੱਬੋਲਥ” ਇਸ ਲਈ ਜੋ ਇਹ ਗੱਲ ਉਹ ਦੀ ਜੀਭ ਉੱਤੇ ਠੀਕ ਨਹੀਂ ਚੜ੍ਹਦੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਯਰਦਨ ਦਿਆਂ ਪਤਣਾਂ ਕੋਲ ਵੱਢ ਸੁੱਟਿਆ। ਸੋ ਉਸ ਵੇਲੇ ਬਤਾਲੀ ਹਜ਼ਾਰ ਇਫ਼ਰਾਈਮੀ ਵੱਢੇ ਗਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਉਸ ਨੂੰ ਕਹਿੰਦੇ, “ਭਲਾ, ਸ਼ਿੱਬੋਲਥ ਤਾਂ ਬੋਲ” ਅਤੇ ਉਹ ਕਹਿੰਦਾ “ਸਿੱਬੋਲਥ” ਕਿਉਂ ਜੋ ਉਹ ਇਸ ਗੱਲ ਨੂੰ ਠੀਕ ਤਰ੍ਹਾਂ ਨਹੀਂ ਬੋਲ ਸਕਦਾ ਸੀ, ਤਾਂ ਉਹ ਉਸ ਨੂੰ ਫੜ੍ਹ ਕੇ ਯਰਦਨ ਦੇ ਕੰਢਿਆਂ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।