Judges 13:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਅੰਗੂਰੀ ਵੇਲ ਉੱਤੇ ਪੈਦਾ ਹੁੰਦੀ ਹੈ। ਉਸ ਨੂੰ ਮੈਅ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼ ਨਹੀਂ ਪੀਣੀ ਚਾਹੀਦੀ। ਉਸ ਨੂੰ ਕੋਈ ਵੀ ਨਾਪਾਕ ਭੋਜਨ ਨਹੀਂ ਕਰਨਾ ਚਾਹੀਦਾ। ਉਸ ਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸ ਦਾ ਮੈਂ ਆਦੇਸ਼ ਦਿੱਤਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕੋਈ ਅਜਿਹੀ ਵਸਤ ਜੋ ਦਾਖ ਦੀ ਹੋਵੇ ਸੋ ਇਹ ਨਾ ਖਾਵੇ ਅਤੇ ਦਾਖ ਰਸ ਯਾ ਕੋਈ ਅਮਲ ਨਾ ਪੀਵੇ ਅਤੇ ਅਸ਼ੁੱਧ ਵਸਤ ਨਾ ਖਾਵੇ, ਇਨ੍ਹਾਂ ਸਭਨਾਂ ਆਗਿਆਂ ਦਾ ਚੇਤਾ ਰੱਖੇ ਜੋ ਮੈਂ ਉਸ ਨੂੰ ਆਖੀਆਂ ਹਨ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੋਈ ਵੀ ਅਜਿਹੀ ਵਸਤੂ ਜੋ ਦਾਖ ਦੀ ਬਣੀ ਹੋਵੇ, ਇਹ ਨਾ ਖਾਵੇ ਅਤੇ ਨਾ ਦਾਖਰਸ, ਨਾ ਕੋਈ ਨਸ਼ੇ ਵਾਲੀ ਚੀਜ਼ ਪੀਵੇ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੇ, ਇਹ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਯਾਦ ਰੱਖੇ ਜੋ ਮੈਂ ਉਸ ਨੂੰ ਦਿੱਤੇ ਹਨ।”