Judges 14:17 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸ ਨੇ ਸੱਤਵੇਂ ਦਿਨ ਬੁਝਾਰਤ ਦਾ ਉੱਤਰ ਦੇ ਦਿੱਤਾ। ਉਸ ਨੇ ਉਸ ਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸ ਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਉਹ ਦੇ ਅੱਗੇ ਦਾਉਤ ਦਿਆਂ ਸੱਤਾਂ ਦਿਨਾਂ ਤੋੜੀ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜੇਹਾ ਹੋਇਆ ਜੋ ਉਹ ਨੇ ਉਹ ਨੂੰ ਦੱਸ ਦਿੱਤੀ ਕਿਉਂ ਜੋ ਉਸ ਨੇ ਉਹ ਨੂੰ ਵੱਡਾ ਔਖਾ ਕੀਤਾ ਸੀ ਸੋ ਉਹ ਨੇ ਆਪਣੇ ਪਰਵਾਰ ਦੇ ਲੋਕਾਂ ਨੂੰ ਦੱਸ ਦਿੱਤੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਦਾਵਤ ਦੇ ਸੱਤਾਂ ਦਿਨਾਂ ਵਿੱਚ ਉਹ ਉਸ ਦੇ ਅੱਗੇ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜਿਹਾ ਹੋਇਆ ਕਿ ਸਮਸੂਨ ਨੇ ਉਹ ਨੂੰ ਬੁਝਾਰਤ ਦਾ ਅਰਥ ਦੱਸ ਦਿੱਤਾ ਕਿਉਂ ਜੋ ਉਹ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਤਦ ਉਸ ਨੇ ਜਾ ਕੇ ਆਪਣੇ ਲੋਕਾਂ ਨੂੰ ਦੱਸ ਦਿੱਤਾ।