Judges 14:9 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਸਮਸੂਨ ਨੇ ਕੁਝ ਸ਼ਹਿਦ ਹੱਥਾਂ ਨਾਲ ਕੱਢ ਲਿਆ। ਉਹ ਸ਼ਹਿਦ ਖਾਂਦੇ ਹੋਏ ਤੁਰਨ ਲੱਗਾ। ਜਦੋਂ ਉਹ ਆਪਣੇ ਮਾਪਿਆਂ ਕੋਲ ਆਇਆ ਤਾਂ ਉਨ੍ਹਾਂ ਨੂੰ ਕੁਝ ਸ਼ਹਿਦ ਦਿੱਤਾ। ਉਨ੍ਹਾਂ ਨੇ ਵੀ ਉਹ ਖਾ ਲਿਆ। ਪਰ ਸਮਸੂਨ ਨੇ ਆਪਣੇ ਮਾਪਿਆਂ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਸ਼ਹਿਦ ਮੁਰਦਾ ਸ਼ੇਰ ਦੀ ਲਾਸ਼ ਤੋਂ ਲਿਆਂਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੂੰ ਹੱਥ ਵਿੱਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਅਰ ਉਨ੍ਹਾਂ ਨੂੰ ਭੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਭੀ ਖਾਧਾ ਪਰ ਉਨ੍ਹਾਂ ਨੂੰ ਇਹ ਨਾ ਦੱਸਿਆ ਜੋ ਮੈਂ ਇਹ ਸ਼ਹਿਤ ਬਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਸ ਨੇ ਉਸ ਵਿੱਚੋਂ ਕੁਝ ਸ਼ਹਿਦ ਲਿਆ ਅਤੇ ਉਸ ਨੂੰ ਹੱਥ ਵਿੱਚ ਫੜ੍ਹ ਕੇ ਖਾਂਦਾ-ਖਾਂਦਾ ਆਪਣੇ ਮਾਤਾ-ਪਿਤਾ ਕੋਲ ਆਇਆ ਅਤੇ ਉਨ੍ਹਾਂ ਨੂੰ ਵੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ ਪਰ ਉਸ ਉਨ੍ਹਾਂ ਨੂੰ ਇਹ ਨਾ ਦੱਸਿਆ ਕਿ ਮੈਂ ਇਹ ਸ਼ਹਿਦ ਬੱਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।