Judges 16:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਫ਼ੇਰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਹੁਣ, ਮੈਨੂੰ ਦੱਸ ਕਿ ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ?” ਸਮਸੂਨ ਨੇ ਆਖਿਆ, “ਜੇ ਤੂੰ ਖੱਡੀ ਉੱਤੇ ਕੱਪੜੇ ਨਾਲ ਮੇਰੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣੇ ਅਤੇ ਉਨ੍ਹਾਂ ਨੂੰ ਸੂਈ ਨਾਲ ਬੰਨ੍ਹ ਦੇਵੋ ਤਾਂ ਮੈਂ ਕਿਸੇ ਵੀ ਦੂਸਰੇ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, ਐਤਕੀ ਭੀ ਤੈਂ ਮੇਰੇ ਨਾਲ ਮਖੌਲ ਹੀ ਕੀਤਾ ਅਤੇ ਮੇਰੇ ਨਾਲ ਝੂਠ ਬੋਲਿਆ, ਪਰ ਮੈਨੂੰ ਦੱਸ ਜੋ ਤੂੰ ਕਿੱਕਰ ਬੰਨ੍ਹਿਆ ਜਾਵੇਂ? ਉਹ ਨੇ ਉਸ ਨੂੰ ਆਖਿਆ, ਜੇ ਤੂੰ ਮੇਰੀਆਂ ਸੱਤ ਲਟਾਂ ਤਾਣੇ ਦੇ ਵਿੱਚ ਉਣ ਦੇਵੇਂ ਤਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਇਸ ਵਾਰ ਵੀ ਤੂੰ ਮੇਰੇ ਨਾਲ ਮਖ਼ੌਲ ਹੀ ਕੀਤਾ ਅਤੇ ਝੂਠ ਬੋਲਿਆ ਹੈ, ਪਰ ਮੈਨੂੰ ਦੱਸ ਕਿ ਤੈਨੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈ?” ਉਸ ਨੇ ਉਹ ਨੂੰ ਕਿਹਾ, “ਜੇ ਤੂੰ ਮੇਰੇ ਸਿਰ ਦੀਆਂ ਸੱਤੇ ਲਟਾਂ ਤਾਣੇ ਦੇ ਵਿੱਚ ਬੁਣ ਦੇਵੇਂ ਤਾਂ ਮੈਂ ਬੰਨ੍ਹਿਆ ਜਾਂਵਾਂਗਾ।”