Judges 16:30 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸਮਸੂਨ ਨੇ ਆਖਿਆ, “ਮੈਨੂੰ ਇਨ੍ਹਾਂ ਫ਼ਲਿਸਤੀਆਂ ਦੇ ਨਾਲ ਹੀ ਮਰਨ ਦਿਉ!” ਫ਼ੇਰ ਉਸ ਨੇ ਆਪਣੀ ਪੂਰੀ ਤਾਕਤ ਨਾਲ ਧੱਕਾ ਲਾਇਆ। ਅਤੇ ਮੰਦਰ ਹਾਕਮਾਂ ਅਤੇ ਇਸ ਵਿੱਚਲੇ ਸਾਰੇ ਲੋਕਾਂ ਉੱਪਰ ਡਿੱਗ ਪਿਆ। ਇਸ ਤਰ੍ਹਾਂ ਨਾਲ, ਸਮਸੂਨ ਨੇ ਆਪਣੇ ਜਿਉਂਦੇ ਸਮੇਂ ਨਾਲੋਂ ਆਪਣੀ ਮੌਤ ਦੇ ਸਮੇਂ ਵੱਧੇਰੇ ਫ਼ਲਿਸਤੀ ਲੋਕਾਂ ਨੂੰ ਮਾਰਿਆ।
Punjabi Bible 2016 - ਪਵਿੱਤਰ ਬਾਈਬਲ O.V.
ਸਮਸੂਨ ਬੋਲਿਆ ਮੇਰੇ ਪ੍ਰਾਣ ਭੀ ਫਲਿਸਤੀਆਂ ਦੇ ਨਾਲ ਹੀ ਜਾਣ ਸੋ ਆਪਣਾ ਸਾਰਾ ਜ਼ੋਰ ਲਾ ਕੇ ਨਿਵਿਆਂ ਅਤੇ ਉਹ ਘਰ ਉਨ੍ਹਾਂ ਸਰਦਾਰਾਂ ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ ਡਿੱਗ ਪਿਆ ਸੋ ਓਹ ਮੁਰਦੇ ਜਿਨ੍ਹਾਂ ਨੂੰ ਉਹ ਨੇ ਆਪਣੇ ਮਰਨ ਦੇ ਵੇਲੇ ਮਾਰਿਆ ਉਨ੍ਹਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਜੀਉਂਦਿਆਂ ਵੱਢਿਆ ਸੀ ਵਧੀਕ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਮਸੂਨ ਨੇ ਕਿਹਾ, “ਮੇਰੇ ਪ੍ਰਾਣ ਵੀ ਫ਼ਲਿਸਤੀਆਂ ਦੇ ਨਾਲ ਹੀ ਜਾਣ।” ਅਤੇ ਉਹ ਆਪਣਾ ਸਾਰਾ ਜ਼ੋਰ ਲਾ ਕੇ ਝੁਕਿਆ ਅਤੇ ਉਹ ਘਰ ਸਾਰੇ ਸਰਦਾਰਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ, ਡਿੱਗ ਪਿਆ। ਇਸ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੇ ਮਰਨ ਦੇ ਵੇਲੇ ਮਾਰਿਆ, ਉਨ੍ਹਾਂ ਨਾਲੋਂ ਵੱਧ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਜੀਉਂਦੇ ਜੀ ਮਾਰਿਆ ਸੀ।