Judges 17:3 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਮੀਕਾਹ ਨੇ ਆਪਣੀ ਮਾਂ ਨੂੰ ਉਹ 28 ਪੌਂਡ ਚਾਂਦੀ ਵਾਪਸ ਕਰ ਦਿੱਤੀ। ਫ਼ੇਰ ਉਸ ਨੇ ਆਖਿਆ, “ਮੈਂ ਇਹ ਚਾਂਦੀ ਯਹੋਵਾਹ ਨੂੰ ਖਾਸ ਸੁਗਾਤ ਵਜੋਂ ਭੇਟ ਕਰਾਂਗੀ। ਮੈਂ ਇਹ ਆਪਨੇ ਪੁੱਤਰ ਨੂੰ ਦੇ ਦਿਆਂਗੀ ਤਾਂ ਜੋ ਉਹ ਇੱਕ ਬੁੱਤ ਬਣਾ ਸੱਕੇ ਅਤੇ ਇਸ ਚਾਂਦੀ ਨਾਲ ਉਸ ਨੂੰ ਢੱਕ ਸੱਕੇ। ਇਸ ਲਈ ਪੁੱਤਰ, ਹੁਣ ਮੈਂ ਇਹ ਚਾਂਦੀ ਤੈਨੂੰ ਵਾਪਸ ਦਿੰਦੀ ਹਾਂ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੇ ਉਹ ਯਾਰਾਂ ਰੁਪਿਆ ਆਪਣੀ ਮਾਂ ਨੂੰ ਮੋੜ ਦਿੱਤਾ ਤਾਂ ਉਹ ਦੀ ਮਾਂ ਨੇ ਆਖਿਆ, ਇਹ ਚਾਂਦੀ ਮੈਂ ਆਪਣੇ ਹੱਥੀਂ ਯਹੋਵਾਹ ਦੇ ਲਈ ਜ਼ਰੂਰ ਚੜ੍ਹਤ ਕੀਤੀ ਸੀ ਭਈ ਮੈਂ ਆਪਣੇ ਪੁੱਤ੍ਰ ਨੂੰ ਦੇਵਾਂ ਭਈ ਉਹ ਇੱਕ ਉੱਕਰੀ ਹੋਈ ਅਰ ਇੱਕ ਢਾਲਵੀਂ ਮੂਰਤ ਬਣਾਵੇ ਸੋ ਹੁਣ ਮੈਂ ਤੈਨੂੰ ਮੋੜ ਦਿੰਦੀ ਹਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦ ਉਸ ਨੇ ਉਹ ਗਿਆਰ੍ਹਾਂ ਸੌ ਚਾਂਦੀ ਦੇ ਸਿੱਕੇ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਸ ਦੀ ਮਾਂ ਨੇ ਕਿਹਾ, “ਮੈਂ ਇਹ ਚਾਂਦੀ ਆਪਣੇ ਪੁੱਤਰ ਦੇ ਕਾਰਨ ਯਹੋਵਾਹ ਨੂੰ ਅਰਪਣ ਕਰਦੀ ਹਾਂ ਤਾਂ ਜੋ ਉਹ ਇਸ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਵੇ। ਇਸ ਲਈ ਹੁਣ ਮੈਂ ਇਹ ਤੈਨੂੰ ਮੋੜ ਦਿੰਦੀ ਹਾਂ।”