Judges 18:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਦਾਨ ਦੇ ਪਰਿਵਾਰ-ਸਮੂਹ ਨੇ ਪੰਜ ਸਿਪਾਹੀਆਂ ਨੂੰ ਕੁਝ ਧਰਤੀ ਲੱਭਣ ਲਈ ਭੇਜਿਆ। ਉਹ ਰਹਿਣ ਵਾਲੀ ਕਿਸੇ ਚੰਗੀ ਥਾਂ ਦੀ ਤਲਾਸ਼ ਕਰਨ ਨਿਕਲੇ। ਉਹ ਪੰਜੇ ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਸਨ। ਉਨ੍ਹਾਂ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਦਾਨ ਦੇ ਸਾਰੇ ਪਰਿਵਾਰਾਂ ਵਿੱਚੋਂ ਸਨ। ਉਨ੍ਹਾਂ ਨੂੰ ਆਖਿਆ ਗਿਆ ਸੀ, “ਜਾਓ ਕੁਝ ਧਰਤੀ ਤਲਾਸ਼ ਕਰੋ।” ਪੰਜੇ ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਆ ਗਏ। ਉਹ ਮੀਕਾਹ ਦੇ ਘਰ ਆਏ ਅਤੇ ਉੱਥੇ ਰਾਤ ਕੱਟੀ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਮੇ ਆਪਣੇ ਬੰਨਿਓਂ ਸਾਰਾਹ ਅਤੇ ਅਸ਼ਤਾਓਲ ਘੱਲੇ ਤਾਂ ਜੋ ਓਹ ਉਸ ਦੇਸ ਦਾ ਖੋਜ ਕੱਢਣ ਅਤੇ ਉਸ ਦੀ ਸੂਹ ਲੈਣ। ਉਨ੍ਹਾਂ ਨੂੰ ਆਖਿਆ ਭਈ ਜਾਓ ਅਤੇ ਦੇਸ ਦੀ ਸੂਹ ਲਓ। ਜਦ ਓਹ ਇਫ਼ਰਾਈਮ ਦੇ ਪਹਾੜ ਮੀਕਾਹ ਦੇ ਘਰ ਆਏ ਤਾਂ ਉੱਥੇ ਉਤਰ ਪਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਬੀਰਾਂ ਨੂੰ ਸਾਰਾਹ ਅਤੇ ਅਸ਼ਤਾਓਲ ਵਿੱਚ ਦੇਸ਼ ਦਾ ਭੇਤ ਲੈਣ ਅਤੇ ਉਸ ਦੀ ਛਾਣਬੀਣ ਕਰਨ ਲਈ ਇਹ ਕਹਿ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।” ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਤੱਕ ਆਏ ਤਾਂ ਉੱਥੇ ਰੁੱਕ ਗਏ।