Judges 18:25 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਦਾਨ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਜਵਾਬ ਦਿੱਤਾ, “ਚੰਗਾ ਹੁੰਦਾ ਕਿ ਤੂੰ ਸਾਡੇ ਨਾਲ ਝਗੜਾ ਨਾ ਕਰਦਾ। ਸਾਡੇ ਵਿੱਚੋਂ ਕਈ ਆਦਮੀ ਗਰਮ ਸੁਭਾ ਦੇ ਹਨ। ਜੇ ਤੂੰ ਸਾਡੇ ਉੱਪਰ ਚਿੱਲਾਏਂਗਾ ਤਾਂ ਉਹ ਆਦਮੀ ਸ਼ਾਇਦ ਤੇਰੇ ਉੱਤੇ ਹਮਲਾ ਕਰ ਦੇਣ। ਹੋ ਸੱਕਦਾ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਮਾਰੇ ਜਾਣ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਦਾਨੀਆਂ ਨੇ ਉਹ ਨੂੰ ਆਖਿਆ, ਤੇਰੀ ਅਵਾਜ਼ ਸਾਡੇ ਵਿੱਚ ਨਾ ਸੁਣਾਈ ਦੇਵੇ ਮਤੇ ਕੌੜੇ ਮਨੁੱਖ ਤੇਰੇ ਉੱਤੇ ਉੱਠ ਪੈਣ ਸੋ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਿੰਦ ਦੇ ਨਾਸ ਦਾ ਕਾਰਨ ਬਣ ਜਾਵੇਂ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਅਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇਂ!”