Judges 18:3 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਹ ਪੰਜ ਆਦਮੀ ਮੀਕਾਹ ਦੇ ਘਰ ਦੇ ਨੇੜੇ ਪੁੱਜੇ ਉਨ੍ਹਾਂ ਨੇ ਜਵਾਨ ਲੇਵੀ ਬੰਦੇ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਉਸ ਦੀ ਆਵਾਜ਼ ਪਛਾਣ ਲਈ, ਇਸ ਲਈ ਉਹ ਮੀਕਾਹ ਦੇ ਘਰ ਕੋਲ ਆਕੇ ਰੁਕ ਗਏ। ਉਨ੍ਹਾਂ ਨੇ ਜਵਾਨ ਆਦਮੀ ਨੂੰ ਪੁੱਛਿਆ, “ਤੈਨੂੰ ਇਸ ਥਾਂ ਕੌਣ ਲੈ ਕੇ ਆਇਆ? ਤੂੰ ਇੱਥੇ ਕੀ ਕਰ ਰਿਹਾ ਹੈਂ? ਇੱਥੇ ਤੇਰਾ ਕੀ ਕੰਮ ਹੈ?”
Punjabi Bible 2016 - ਪਵਿੱਤਰ ਬਾਈਬਲ O.V.
ਜਦ ਮੀਕਾਹ ਦੇ ਘਰ ਕੋਲ ਅੱਪੜੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਛਾਣੀ ਅਤੇ ਓਧਰ ਮੁੜ ਕੇ ਉਸ ਨੂੰ ਆਖਿਆ, ਇੱਥੇ ਤੈਨੂੰ ਕੌਣ ਲਿਆਇਆ? ਅਤੇ ਤੂੰ ਇੱਥੇ ਕੀ ਕਰਦਾ ਹੈ? ਅਤੇ ਇੱਥੇ ਤੇਰਾ ਕੀ ਵਿਉਹਾਰ ਹੈ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਹ ਮੀਕਾਹ ਦੇ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਹਿਚਾਣ ਲਈ ਅਤੇ ਉੱਥੇ ਜਾ ਕੇ ਉਸ ਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ? ਤੂੰ ਇੱਥੇ ਕੀ ਕਰਦਾ ਹੈਂ ਅਤੇ ਤੂੰ ਇੱਥੇ ਕਿਉਂ ਆਇਆ ਹੈਂ?”