Judges 20:10 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਅਸੀਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ 100 ਬੰਦਿਆਂ ਵਿੱਚੋਂ ਹਰੇਕ ਵਿੱਚੋਂ ਦਸ ਆਦਮੀ ਚੁਣਾਂਗੇ। ਅਤੇ ਅਸੀਂ ਹਰੇਕ 1,000 ਬੰਦਿਆਂ ਵਿੱਚੋਂ 100 ਬੰਦੇ ਚੁਣਾਂਗੇ ਅਸੀਂ ਹਰੇਕ 10,000 ਬੰਦਿਆਂ ਵਿੱਚੋਂ 1,000 ਬੰਦੇ ਚੁਣਾਂਗੇ। ਉਹ ਬੰਦੇ ਜਿਨ੍ਹਾਂ ਨੂੰ ਅਸੀਂ ਚੁਣਾਂਗੇ, ਫ਼ੌਜ ਲਈ ਰਸਦ ਲਿਆਉਣਗੇ। ਫ਼ੇਰ ਫ਼ੌਜ ਬਿਨਯਾਮੀਨ ਦੇ ਇਲਾਕੇ ਵਿੱਚ ਗਿਬਆਹ ਸ਼ਹਿਰ ਵਿਖੇ ਜਾਵੇਗੀ। ਫ਼ੌਜ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ। ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਅਜਿਹਾ ਕੁਕਰਮ ਕੀਤਾ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਸੀਂ ਇਸਰਾਏਲ ਦਿਆਂ ਸਭਨਾਂ ਗੋਤਾਂ ਵਿੱਚੋਂ ਸੌ ਵਿੱਚੋਂ ਦਸ ਅਤੇ ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਲੋਕਾਂ ਦੀ ਰਸਤ ਲਿਆਉਣ ਲਈ ਵਖਰੇ ਕਰਾਂਗੇ ਤਾਂ ਜਿਸ ਵੇਲੇ ਲੋਕ ਬਿਨਆਮੀਨ ਦੇ ਗਿਬਆਹ ਵਿੱਚ ਆਉਣ ਤਾਂ ਉਨ੍ਹਾਂ ਨਾਲ ਉਸੇ ਮੂਰਖਤਾਈ ਦੇ ਅਨੁਸਾਰ ਕਰਨ ਜਿਹੜੀ ਉਨ੍ਹਾਂ ਇਸਰਾਏਲ ਵਿੱਚ ਕੀਤੀ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਵੱਖਰੇ ਕਰਾਂਗੇ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗਿਬਆਹ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ।”