Judges 20:31 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਗਿਬਆਹ ਸ਼ਹਿਰ ਤੋਂ ਬਹਰ ਆਈ। ਇਸਰਾਏਲ ਦੀ ਫ਼ੌਜ ਪਿੱਛੇ ਹਟ ਗਈ ਅਤੇ ਉਸ ਨੇ ਬਿਨਯਾਮੀਨ ਦੀ ਫ਼ੌਜ ਨੂੰ ਆਪਣੇ ਪਿੱਛੇ ਆਉਣ ਦਿੱਤਾ। ਇਸ ਤਰੀਕੇ ਨਾਲ ਬਿਨਯਾਮੀਨ ਦੀ ਫ਼ੌਜ ਨਾਲ ਸ਼ਹਿਰਾਂ ਨੂੰ ਆਪਣੇ ਬਹੁਤ ਪਿੱਛੇ ਛੱਡਣ ਦੀ ਚਾਲ ਖੇਡੀ ਗਈ। ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਕੁਝ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਉਨ੍ਹਾਂ ਨੇ ਇਸਰਾਏਲ ਦੇ ਤਕਰੀਬਨ 30 ਬੰਦੇ ਮਾਰ ਦਿੱਤੇ। ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕੁਝ ਬੰਦੇ ਖੇਤਾਂ ਵਿੱਚ ਮਾਰੇ ਅਤੇ ਕੁਝ ਬੰਦੇ ਸੜਕਾਂ ਉੱਤੇ ਮਾਰੇ। ਇੱਕ ਸੜਕ ਬੈਤੇਲ ਸ਼ਹਿਰ ਵੱਲ ਜਾਂਦੀ ਸੀ। ਦੂਸਰੀ ਸੜਕ ਗਿਬਆਹ ਸ਼ਹਿਰ ਨੂੰ ਜਾਂਦੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਬਿਨਯਾਮੀਨੀ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰੋਂ ਦੂਰ ਤੀਕਰ ਖਿੱਚੇ ਗਏ ਅਤੇ ਉਨ੍ਹਾਂ ਸੜਕਾਂ ਤੋਂ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤੇਲ ਵੱਲ ਅਤੇ ਦੂਜੀ ਰੜੇ ਵਿੱਚ ਗਿਬਆਹ ਵੱਲ ਜਾਂਦੀ ਸੀ ਅੱਗੇ ਵਾਕਰ ਲੋਕਾਂ ਨੂੰ ਮਾਰਨਾ ਅਰ ਵੱਢਣਾ ਅਰੰਭ ਕੀਤਾ ਅਤੇ ਇਸਰਾਏਲ ਦੇ ਤੀਹ ਕੁ ਮਨੁੱਖ ਵੱਢ ਸੁੱਟੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਬਿਨਯਾਮੀਨੀ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਸੜਕਾਂ ਉੱਤੇ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤਏਲ ਵੱਲ ਅਤੇ ਦੂਜੀ ਗਿਬਆਹ ਵੱਲ ਜਾਂਦੀ ਸੀ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮੈਦਾਨ ਵਿੱਚ ਇਸਰਾਏਲ ਦੇ ਕੋਈ ਤੀਹ ਮਨੁੱਖ ਮਾਰੇ ਗਏ।