Judges 20:36 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਬਿਨਯਾਮੀਨ ਦੇ ਲੋਕਾਂ ਨੇ ਦੇਖਿਆ ਕਿ ਉਹ ਹਾਰ ਰਹੇ ਸਨ। ਇਸਰਾਏਲੀ ਫ਼ੌਜ ਪਿੱਛੇ ਹਟੀ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਕੁਝ ਥਾਂ ਦਿੱਤੀ। ਉਹ ਆਪਣੇ ਆਦਮੀਆਂ ਉੱਤੇ ਨਿਰਭਰ ਕਰ ਰਹੇ ਸਨ ਜੋ ਬਿਨਯਾਮੀਨੀਆਂ ਉੱਤੇ ਘਾਤ ਲਾਉਣ ਦਾ ਇੰਤਜ਼ਾਰ ਕਰ ਰਹੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਬਿਨਯਾਮੀਨੀਆਂ ਨੇ ਡਿੱਠਾ ਜੋ ਅਸੀਂ ਹਾਰ ਗਏ ਹਾਂ ਕਿਉਂ ਜੋ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗੋਂ ਨੱਠੇ ਇਸ ਲਈ ਜੋ ਉਨ੍ਹਾਂ ਨੇ ਛਹਿ ਬਹਿਣ ਵਾਲਿਆਂ ਉੱਤੇ ਪਰਤੀਤ ਰੱਖੀ ਸੀ ਜਿਨ੍ਹਾਂ ਨੂੰ ਗਿਬਆਹ ਦੇ ਉਦਾਲੇ ਬਿਠਾਇਆ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਬਿਨਯਾਮੀਨੀਆਂ ਨੇ ਵੇਖਿਆ ਕਿ ਅਸੀਂ ਹਾਰ ਗਏ ਹਾਂ ਇਸ ਲਈ ਕਿ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗਿਓਂ ਭੱਜੇ ਕਿਉਂਕਿ ਉਨ੍ਹਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਨ੍ਹਾਂ ਨੇ ਗਿਬਆਹ ਦੇ ਦੁਆਲੇ ਬਿਠਾਇਆ ਸੀ।