Judges 20:39 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਬਿਨਯਾਮੀਨ ਦੀ ਫ਼ੌਜ ਨੇ ਤਕਰੀਬਨ 30 ਇਸਰਾਏਲੀ ਸਿਪਾਹੀ ਮਾਰ ਦਿੱਤੇ ਸਨ, ਇਸ ਲਈ ਬਿਨਯਾਮੀਨ ਦੇ ਬੰਦੇ ਆਖ ਰਹੇ ਸਨ, “ਅਸੀਂ ਜਿੱਤ ਰਹੇ ਹਾਂ, ਪਹਿਲਾਂ ਵਾਂਗ ਹੀ।” ਪਰ ਫ਼ੇਰ ਸ਼ਹਿਰ ਤੋਂ ਧੂੰਏ ਦਾ ਇੱਕ ਵੱਡਾ ਬੱਦਲ ਉੱਠਣ ਲੱਗਿਆ। ਬਿਨਯਾਮੀਨ ਦੇ ਬੰਦਿਆਂ ਨੇ ਪਿੱਛੇ ਮੁੜ ਕੇ ਧੂੰਏ ਵੱਲ ਦੇਖਿਆ। ਸਾਰੇ ਸ਼ਹਿਰਾਂ ਨੂੰ ਅੱਗ ਲਗੀ ਹੋਈ ਸੀ। ਫ਼ੇਰ ਇਸਰਾਏਲ ਦੀ ਫ਼ੌਜ ਭੱਜਣ ਤੋਂ ਹਟ ਗਈ। ਉਹ ਪਿੱਛੇ ਮੁੜਕੇ ਲੜਨ ਲੱਗ ਪਏ। ਬਿਨਯਾਮੀਨ ਦੇ ਬੰਦੇ ਭੈਭੀਤ ਹੋ ਗਏ। ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਉੱਨ੍ਹਾਂ ਨਾਲ ਭਿਆਨਕ ਗੱਲ ਵਾਪਰ ਗਈ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਤੀਹ ਕੁ ਮਨੁੱਖ ਵੱਢ ਸੁੱਟੇ ਕਿਉਂ ਜੋ ਉਨ੍ਹਾਂ ਨੇ ਆਖਿਆ ਭਈ ਨਿਸੰਗ ਓਹ ਸਾਡੇ ਸਾਹਮਣਿਓਂ ਹਾਰੇ ਜਾਂਦੇ ਸਨ ਜਿੱਕਰ ਪਹਿਲੀ ਲੜਾਈ ਵਿੱਚ ਹਾਰੇ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਕੋਈ ਤੀਹ ਮਨੁੱਖਾਂ ਨੂੰ ਮਾਰ ਦਿੱਤਾ ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂੰ ਉਹ ਸਾਡੇ ਤੋਂ ਹਾਰੇ ਜਾਂਦੇ ਹਨ।