Judges 20:48 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਬੰਦੇ ਬਿਨਯਾਮੀਨ ਦੀ ਧਰਤੀ ਉੱਤੇ ਵਾਪਸ ਚੱਲੇ ਗਏ। ਉਨ੍ਹਾਂ ਨੇ, ਹਰ ਸ਼ਹਿਰ ਵਿੱਚ ਜਿੱਥੇ ਵੀ ਉਹ ਗਏ, ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਸਾਰੇ ਜਾਨਵਰ ਵੀ ਮਾਰ ਦਿੱਤੇ। ਜਿੱਥੇ ਵੀ ਉਹ ਗਏ ਉਨ੍ਹਾਂ ਨੇ ਹਰੇਕ ਸ਼ਹਿਰ ਸਾੜ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਉੱਤੇ ਮੁੜੇ ਅਤੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ, ਨਾਲੇ ਸਾਰੇ ਸ਼ਹਿਰ ਨੂੰ ਅਤੇ ਪਸ਼ੂਆਂ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜੋ ਉਨ੍ਹਾਂ ਨੂੰ ਲੱਭੇ ਅਤੇ ਜੋ ਜੋ ਸ਼ਹਿਰ ਉਨ੍ਹਾਂ ਨੂੰ ਲੱਭਾ ਉਸ ਨੂੰ ਸਾੜ ਸੁੱਟਿਆ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਇਸਰਾਏਲ ਦੇ ਮਨੁੱਖਾਂ ਨੇ ਮੁੜ ਕੇ ਬਿਨਯਾਮੀਨੀਆਂ ਉੱਤੇ ਫੇਰ ਹਮਲਾ ਕੀਤਾ, ਅਤੇ ਸਾਰੇ ਸ਼ਹਿਰਾਂ ਵਿੱਚ ਮਨੁੱਖਾਂ ਨੂੰ, ਪਸ਼ੂਆਂ ਨੂੰ ਅਤੇ ਉਹ ਸਭ ਕੁਝ ਜੋ ਉਨ੍ਹਾਂ ਨੂੰ ਲੱਭਿਆ, ਤਲਵਾਰ ਦੀ ਧਾਰ ਨਾਲ ਨਾਸ ਕਰ ਦਿੱਤਾ ਅਤੇ ਜਿੰਨੇ ਸ਼ਹਿਰ ਉਨ੍ਹਾਂ ਨੂੰ ਲੱਭੇ ਉਹ ਸਾਰੇ ਅੱਗ ਨਾਲ ਸਾੜ ਦਿੱਤੇ।