Judges 4:17 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਸੀਸਰਾ ਭੱਜ ਗਿਆ। ਉਹ ਇੱਕ ਤੰਬੂ ਕੋਲ ਆਇਆ ਜਿੱਥੇ ਯਾਏਲ ਨਾਮ ਦੀ ਇੱਕ ਔਰਤ ਰਹਿੰਦੀ ਸੀ। ਯਾਏਲ ਹਬਰ ਨਾਮ ਦੇ ਬੰਦੇ ਦੀ ਪਤਨੀ ਸੀ। ਉਹ ਕੇਨੀ ਲੋਕਾਂ ਵਿੱਚੋਂ ਸੀ। ਹਬਰ ਦੇ ਪਰਿਵਾਰ ਦਾ ਹਸੋਰ ਦੇ ਰਾਜੇ ਯਾਬੀਨ ਨਾਲ ਸ਼ਾਂਤੀ ਦਾ ਸਮਝੌਤਾ ਸੀ। ਇਸ ਲਈ ਸੀਸਰਾ ਯਾਏਲ ਦੇ ਤੰਬੂ ਵੱਲ ਭੱਜਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸੀਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਵਹੁਟੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਟੱਬਰ ਵਿੱਚ ਮੇਲ ਸੀ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸੀਸਰਾ ਪੈਦਲ ਭੱਜ ਕੇ ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹੇਬਰ ਕੇਨੀ ਦੇ ਘਰਾਣੇ ਵਿੱਚ ਮੇਲ-ਜੋਲ ਸੀ।