Judges 4:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸੇ ਵੇਲੇ ਬਾਰਾਕ ਸੀਸਰਾ ਨੂੰ ਲੱਭਦਾ ਹੋਇਆ ਯਾਏਲ ਦੇ ਤੰਬੂ ਕੋਲ ਆਇਆ। ਯਾਏਲ ਬਾਰਾਕ ਨੂੰ ਮਿਲਣ ਬਾਹਰ ਆਈ ਅਤੇ ਉਸ ਨੇ ਆਖਿਆ, “ਅੰਦਰ ਲੰਘ ਆਓ, ਅਤੇ ਮੈਂ ਤੁਹਾਨੂੰ ਉਹ ਬੰਦਾ ਦਿਖਾਵਾਂਗੀ ਜਿਸ ਨੂੰ ਤੁਸੀਂ ਲੱਭ ਰਹੇ ਹੋ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ। ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧਸੀ ਹੋਈ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਵੇਖੋ, ਜਾਂ ਬਾਰਾਕ ਸੀਸਰਾ ਦੇ ਮਗਰ ਤੁਰਿਆ ਤਾਂ ਯਾਏਲ ਉਹ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਨੂੰ ਆਖਿਆ, ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹ ਨੂੰ ਤੂੰ ਭਾਲਦਾ ਹੈਂ ਅਤੇ ਜਦ ਉਹ ਉਸ ਦੇ ਕੋਲ ਗਿਆ ਤਾਂ ਵੇਖੋ, ਸੀਸਰਾ ਮੋਇਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਵੇਖੋ, ਜਦੋਂ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਨਿੱਕਲੀ ਅਤੇ ਉਸ ਨੂੰ ਕਿਹਾ, “ਆ ਅਤੇ ਮੈਂ ਤੈਨੂੰ ਉਹ ਪੁਰਖ ਵਿਖਾਵਾਂਗੀ, ਜਿਸ ਨੂੰ ਤੂੰ ਲੱਭਦਾ ਹੈਂ।” ਜਦ ਉਹ ਉਸ ਦੇ ਨਾਲ ਗਿਆ ਤਾਂ ਵੇਖੋ, ਸੀਸਰਾ ਮਰਿਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ।