Judges 6:18 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਕਿਰਪਾ ਕਰਕੇ ਇੱਥੇ ਇੰਤਜ਼ਾਰ ਕਰਨਾ। ਓਨਾ ਚਿਰ ਜਾਣਾ ਨਹੀਂ ਜਦੋਂ ਤੱਕ ਕਿ ਮੈਂ ਤੇਰੇ ਕੋਲ ਮੁੜਕੇ ਨਾ ਆ ਜਾਵਾ। ਮੈਨੂੰ ਆਪਣੀ ਭੇਟ ਲਿਆਉਣ ਦੇਹ ਅਤੇ ਤੇਰੇ ਅੱਗੇ ਭੇਟਾ ਕਰਨ ਦੇਹ।” ਅਤੇ ਯਹੋਵਾਹ ਨੇ ਆਖਿਆ, “ਮੈਂ ਤੇਰੇ ਆਉਣ ਤੱਕ ਇੰਤਜ਼ਾਰ ਕਰਾਂਗਾ।”
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤੇਰੇ ਅੱਗੇ ਬੇਨਤੀ ਕਰਨਾ ਭਈ ਜਦ ਤੀਕ ਮੈਂ ਤੇਰੇ ਕੋਲ ਮੁੜ ਨਾ ਆਵਾਂ ਅਤੇ ਆਪਣੀ ਭੇਟਾ ਨਾ ਲਿਆਵਾ ਅਤੇ ਤੇਰੇ ਅੱਗੇ ਉਹ ਨੂੰ ਅਰਪਣ ਨਾ ਕਰਾਂ ਤਦ ਤੋੜੀ ਤੂੰ ਇੱਥੋਂ ਪੈਰ ਨਾ ਚੁੱਕੀਂ। ਸੋ ਉਸ ਨੇ ਆਖਿਆ, ਜਦ ਤੀਕ ਤੂੰ ਨਾ ਮੁੜੇਂਗਾ ਤਦ ਤੀਕ ਮੈਂ ਇੱਥੇ ਰਹਾਂਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤੇਰੇ ਅੱਗੇ ਬੇਨਤੀ ਕਰਦਾ ਤਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਿਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸ ਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਿਸ ਨਾ ਜਾਵੀਂ।” ਉਸ ਨੇ ਕਿਹਾ, “ਜਦ ਤੱਕ ਤੂੰ ਨਾ ਮੁੜੇਂਗਾ, ਤਦ ਤੱਕ ਮੈਂ ਇੱਥੇ ਹੀ ਰਹਾਂਗਾ।”