Judges 6:25 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸੇ ਰਾਤ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ ਅਤੇ ਆਖਿਆ, “ਆਪਣੇ ਪਿਤਾ ਦਾ ਇੱਕ ਪੂਰਾ ਪਲਿਆ ਹੋਇਆ ਵਹਿੜਕਾ ਅਤੇ ਦੂਜਾ ਜੋ ਸੱਤ ਸਾਲ ਦਾ ਹੈ ਲੈ। ਤੇਰੇ ਪਿਤਾ ਕੋਲ ਝੂਠੇ ਦੇਵਤੇ, ਬਆਲ ਦੀ ਜਗਵੇਦੀ ਹੈ ਅਤੇ ਜਗਵੇਦੀ ਦੇ ਨੇੜੇ ਦੇਵੀ ਅਸ਼ੇਰਾਹ ਦੀ ਉਪਾਸਨਾ ਕਰਨ ਲਈ ਲੱਕੜ ਦਾ ਇੱਕ ਥੰਮ ਵੀ ਹੈ। ਵਹਿੜਕੇ ਦੀ ਸਹਾਇਤਾ ਨਾਲ ਬਆਲ ਦੀ ਜਗਵੇਦੀ ਨੂੰ ਢਾਹ ਦੇਹ ਅਤੇ ਅਸ਼ੇਰਾਹ ਦੇ ਥੰਮ ਨੂੰ ਚੀਰ ਦੇਹ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾਹ ਨੇ ਉਹ ਨੂੰ ਆਖਿਆ, ਆਪਣੇ ਪਿਉ ਦਾ ਬਲਦ ਲੈ ਅਰਥਾਤ ਉਹ ਦੂਜਾ ਬਲਦ ਜਿਹੜਾ ਸੱਤਾਂ ਵਰਿਹਾਂ ਦਾ ਹੈ ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਉ ਦੀ ਹੈ ਢਾਹ ਸੁੱਟ ਤੇ ਉਸ ਦੇ ਕੋਲ ਦਾ ਟੁੰਡ ਵੱਢ ਸੁੱਟ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਅਜਿਹਾ ਹੋਇਆ ਕਿ ਉਸੇ ਰਾਤ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਆਪਣੇ ਪਿਤਾ ਦਾ ਬਲ਼ਦ ਲੈ, ਅਰਥਾਤ ਉਹ ਦੂਜਾ ਬਲ਼ਦ ਜਿਹੜਾ ਸੱਤ ਸਾਲ ਦਾ ਹੈ, ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ,