Judges 6:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਲੋਕ ਧਰਤੀ ਉੱਤੇ ਡੇਰੇ ਲਾ ਲੈਂਦੇ ਸਨ ਅਤੇ ਇਸਰਾਏਲ ਦੇ ਲੋਕਾਂ ਦੀਆਂ ਬੀਜੀਆਂ ਹੋਈਆਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਗਾਜ਼ਾ ਜਿੰਨੀ ਦੂਰ ਤਾਈਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਇਸਰਾਏਲ ਦੇ ਲੋਕਾਂ ਲਈ ਖਾਣ ਵਾਸਤੇ ਕੁਝ ਵੀ ਅਨਾਜ ਨਹੀਂ ਛੱਡਦੇ ਸਨ। ਉਹ ਉਨ੍ਹਾਂ ਲਈ ਭੇਡਾਂ, ਬਲਦ ਜਾਂ ਖੋਤੇ ਵੀ ਨਹੀਂ ਛੱਡਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਦੇ ਸਾਹਮਣੇ ਤੰਬੂ ਲਾ ਕੇ ਪੈਲੀਆਂ ਦਾ ਫਲ ਅੱਜ਼ਾਹ ਦੇ ਅੱਪੜਨ ਤੋੜੀ ਉਜਾੜ ਦਿੰਦੇ ਸਨ ਅਤੇ ਇਸਰਾਏਲ ਦੇ ਵਿੱਚ ਅਹਾਰ ਨਹੀਂ ਰਹਿਣ ਦਿੰਦੇ ਸਨ, ਨਾ ਭੇਡ ਨਾ ਬਲਦ ਨਾ ਖੋਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਨ੍ਹਾਂ ਦੇ ਸਾਹਮਣੇ ਅੱਜ਼ਾਹ ਤੱਕ ਤੰਬੂ ਲਾ ਕੇ ਖੇਤਾਂ ਦਾ ਫਲ ਉਜਾੜ ਦਿੰਦੇ ਸਨ, ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਪਦਾਰਥ, ਅਤੇ ਨਾ ਹੀ ਭੇਡ-ਬੱਕਰੀ, ਨਾ ਬਲ਼ਦ ਅਤੇ ਨਾ ਗਧਾ ਛੱਡਦੇ ਸਨ।