Judges 7:13 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਗਿਦਾਊਨ ਦੁਸ਼ਮਣ ਦੇ ਡੇਰੇ ਕੋਲ ਆਇਆ, ਅਤੇ ਉਸ ਨੇ ਇੱਕ ਬੰਦੇ ਨੂੰ ਗੱਲ ਕਰਦਿਆਂ ਸੁਣਿਆ। ਉਹ ਬੰਦਾ ਆਪਣੇ ਦੋਸਤ ਨੂੰ ਆਪਣੇ ਕਿਸੇ ਸੁਪਨੇ ਬਾਰੇ ਦੱਸ ਰਿਹਾ ਸੀ। ਉਹ ਬੰਦਾ ਆਖ ਰਿਹਾ ਸੀ, “ਮੈਨੂੰ ਸੁਪਨਾ ਆਇਆ ਕਿ ਗੋਲ ਰੋਟੀ ਦਾ ਇੱਕ ਟੁਕੜਾ ਮਿਦਯਾਨ ਦੇ ਡੇਰੇ ਵੱਲ ਰੁੜ੍ਹਦਾ ਹੋਇਆ ਆਇਆ। ਉਹ ਰੋਟੀ ਦਾ ਟੁਕੜਾ ਤੰਬੂ ਨਾਲ ਇੰਨੀ ਜ਼ੋਰ ਦੀ ਵੱਜਿਆ ਕਿ ਤੰਬੂ ਟੇਢਾ ਹੋ ਗਿਆ ਅਤੇ ਚੌਫ਼ਾਲ ਢਹਿ ਪਿਆ।”
Punjabi Bible 2016 - ਪਵਿੱਤਰ ਬਾਈਬਲ O.V.
ਜਦ ਗਿਦਾਊਨ ਅੱਪੜਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਨਾਲ ਦੇ ਨੂੰ ਇੱਕ ਸੁਫਨਾ ਸੁਣਾਉਂਦਾ ਪਿਆ ਸੀ ਅਤੇ ਉਹ ਨੇ ਆਖਿਆ, ਵੇਖੋ, ਮੈਂ ਇੱਕ ਸੁਫਨਾ ਡਿੱਠਾ ਹੈ ਭਈ ਜਵਾਂ ਦਾ ਇੱਕ ਫੁਲਕਾ ਮਿਦਯਾਨੀ ਡੇਰੇ ਵਿੱਚ ਰੁੜ੍ਹ ਆਇਆ ਅਤੇ ਇੱਕ ਤੰਬੂ ਨਾਲ ਆ ਲੱਗਾ ਅਰ ਉਸ ਤੰਬੂ ਨੂੰ ਅਜਿਹਾ ਮਾਰਿਆ ਜੋ ਉਹ ਡਿੱਗ ਪਿਆ ਅਤੇ ਮੂਧਾ ਕਰ ਸੁੱਟਿਆ ਅਜਿਹਾ ਜੋ ਉਹ ਤੰਬੂ ਵਿਛ ਗਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਗਿਦਾਊਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਫ਼ਨਾ ਸੁਣਾਉਂਦਾ ਸੀ, ਉਸਨੇ ਕਿਹਾ, “ਵੇਖੋ, ਮੈਂ ਇੱਕ ਸੁਫ਼ਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ।”