Judges 7:20 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਗਿਦਾਊਨ ਦੇ ਬੰਦਿਆਂ ਦੇ ਤਿੰਨਾਂ ਹੀ ਸਮੂਹਾਂ ਨੇ ਆਪਣੀਆਂ ਮਸ਼ਾਲਾਂ ਆਪਣੇ ਖੱਬੇ ਹੱਥ ਵਿੱਚ ਫ਼ੜੀਆਂ ਸਨ ਅਤੇ ਬਿਗਲ ਆਪਣੇ ਸੱਜੇ ਹੱਥਾਂ ਵਿੱਚ। ਜਿਵੇਂ ਹੀ ਉਨ੍ਹਾਂ ਆਦਮੀਆਂ ਨੇ ਤੁਰ੍ਹੀਆਂ ਵਜਾਈਆਂ ਉਨ੍ਹਾਂ ਨੇ ਨਾਅਰਾ ਲਾਇਆ, “ਯਹੋਵਾਹ ਲਈ ਇੱਕ ਤਲਵਾਰ ਅਤੇ ਗਿਦਾਊਨ ਲਈ ਇੱਕ ਤਲਵਾਰ!”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਨ੍ਹਾਂ ਤਿੰਨ੍ਹਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਭੰਨ ਸੁੱਟੇ ਅਤੇ ਮਸ਼ਾਲਾਂ ਨੂੰ ਆਪਣੇ ਖੱਬਿਆਂ ਹੱਥਾਂ ਵਿੱਚ ਫੜ ਲੀਤਾ ਅਤੇ ਤੁਰ੍ਹੀਆਂ ਵਜਾਉਣ ਲਈ ਆਪਣੇ ਸੱਜੇ ਹੱਥ ਵਿੱਚ ਅਤੇ ਜੈ ਕਾਰਾ ਬੁਲਾਇਆ, ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਨ੍ਹਾਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀ ਤੁਰ੍ਹੀਆਂ ਫੜ੍ਹੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤਲਵਾਰ!”