Judges 7:4 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਹਾਲੇ ਵੀ ਬਹੁਤ ਜ਼ਿਆਦਾ ਆਦਮੀ ਹਨ। ਬੰਦਿਆਂ ਨੂੰ ਪਾਣੀ ਕੋਲ ਲੈ ਜਾਹ, ਅਤੇ ਮੈਂ ਉੱਥੇ ਇਨ੍ਹਾਂ ਦੀ ਤੇਰੇ ਲਈ ਪਰੱਖ ਕਰਾਂਗਾ। ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਜਾਵੇਗਾ’, ਉਹ ਜਾਵੇਗਾ। ਪਰ ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਨਹੀਂ ਜਾਵੇਗਾ’, ਤਾਂ ਉਹ ਨਹੀਂ ਜਾਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਅਜੇ ਭੀ ਲੋਕ ਵਧੀਕ ਹਨ ਸੋ ਉਨ੍ਹਾਂ ਪਾਣੀ ਦੇ ਕੋਲ ਹੇਠਾਂ ਲੈ ਆ ਅਤੇ ਮੈਂ ਤੇਰੇ ਲਈ ਉੱਥੇ ਉਨ੍ਹਾਂ ਦਾ ਪਰਤਾਵਾ ਲਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਿਹ ਦੇ ਲਈ ਮੈਂ ਤੈਨੂੰ ਆਖਾਂ ਭਈ ਇਹ ਤੇਰੇ ਨਾਲ ਜਾਵੇ ਅਤੇ ਓਹ ਸੱਭੇ ਜਿੰਨ੍ਹਾ ਦੇ ਲਈ ਮੈਂ ਆਖਾਂ ਭਈ ਇਹ ਤੇਰੇ ਨਾਲ ਨਾ ਜਾਣ ਸੋ ਓਹ ਤੇਰੇ ਨਾਲ ਨਾ ਜਾਣ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ।”