Judges 9:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਪਰ ਕੰਡਿਆਲੀ ਝਾੜੀ ਨੇ ਆਖਿਆ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣਾ ਰਾਜਾ ਬਨਾਉਣਾ ਚਾਹੁੰਦੇ ਹੋ ਤਾਂ ਆਓ ਮੇਰੀ ਛਾਂ ਹੇਠਾਂ ਟਿਕਾਣਾ ਬਣਾ ਲਵੋ। ਪਰ ਜੇ ਤੁਸੀਂ ਇਹ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿਕਲਣ ਦਿਉ। ਉਸ ਅੱਗ ਵਿੱਚ ਲਬਾਨੋਨ ਦੇ ਦਿਆਰ ਦੇ ਰੁੱਖਾਂ ਨੂੰ ਵੀ ਸੜਨ ਦਿਉ।’
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਕਰੀਰ ਨੇ ਬਿਰਛਾਂ ਨੂੰ ਆਖਿਆ ਜੇ ਤੁਸੀਂ ਸੱਚ ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਓ ਮੇਰੇ ਪਰਛਾਵੇਂ ਦੇ ਹੇਠ ਆਸਰਾ ਲਓ ਅਤੇ ਜੇ ਨਹੀਂ ਤਾਂ ਕਰੀਰ ਦੇ ਵਿੱਚੋਂ ਇੱਕ ਅੱਗਨਿੱਕਲ ਕੇ ਲਬਾਨੋਨ ਦਿਆਂ ਦਿਆਰਾਂ ਨੂੰ ਭੁੱਖ ਲਵੇ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਕੰਡਿਆਲੀ ਝਾੜੀ ਨੇ ਰੁੱਖਾਂ ਨੂੰ ਕਿਹਾ, ‘ਜੇ ਤੁਸੀਂ ਸੱਚ-ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ, ਤਾਂ ਆ ਕੇ ਮੇਰੀ ਛਾਂ ਦੇ ਹੇਠ ਆਸਰਾ ਲਉ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਇੱਕ ਅੱਗ ਨਿੱਕਲੇ ਅਤੇ ਲਬਾਨੋਨ ਦੇ ਦਿਆਰਾਂ ਨੂੰ ਭਸਮ ਕਰ ਦੇਵੇ!’