Judges 9:28 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਅਬਦ ਦੇ ਪੁੱਤਰ ਗਆਲ ਨੇ ਆਖਿਆ, “ਅਸੀਂ ਸ਼ਕਮ ਦੇ ਬੰਦੇ ਹਾਂ। ਅਸੀਂ ਅਬੀਮਲਕ ਦਾ ਹੁਕਮ ਕਿਉਂ ਮੰਨੀਏ? ਉਹ ਕੀ ਸੋਚਦਾ ਹੈ ਕਿ ਉਹ ਕੌਣ ਹੈ? ਅਬੀਮਲਕ ਯਰੁੱਬਆਲ ਦੇ ਪੁੱਤਰਾਂ ਵਿੱਚੋਂ ਇੱਕ ਹੈ, ਠੀਕ? ਅਤੇ ਅਬੀਮਲਕ ਨੇ ਜ਼ਬੂਲ ਨੂੰ ਆਪਣਾ ਅਧਿਕਾਰੀ ਬਣਾਇਆ, ਠੀਕ? ਸਾਨੂੰ ਅਬਮੀਲਕ ਦਾ ਹੁਕਮ ਨਹੀਂ ਮੰਨਣਾ ਚਾਹੀਦਾ! ਸਾਨੂੰ ਆਪਣੇ ਲੋਕਾਂ ਦੇ ਪਿੱਛੇ ਲੱਗਣਾ ਚਾਹੀਦਾ ਹੈ, ਹਮੋਰ ਦੇ ਲੋਕਾਂ ਦੇ। (ਹਮੋਰ ਸ਼ਕਮ ਦਾ ਪਿਤਾ ਸੀ।)
Punjabi Bible 2016 - ਪਵਿੱਤਰ ਬਾਈਬਲ O.V.
ਤਦ ਅਬਦ ਦੇ ਪੁੱਤ੍ਰ ਗਆਲ ਨੇ ਆਖਿਆ, ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਜੋ ਅਸੀਂ ਉਹ ਦੀ ਟਹਿਲ ਕਰੀਏ? ਭਲਾ, ਉਹ ਯਰੁੱਬਆਲ ਦਾ ਪੁੱਤ੍ਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਉ ਹਮੋਰ ਦਿਆਂ ਲੋਕਾਂ ਦੀ ਟਹਿਲ ਕਰੋ। ਉਸ ਦੀ ਟਹਿਲ ਅਸੀਂ ਕਾਹਨੂੰ ਕਰੀਏ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਅਬਦ ਦੇ ਪੁੱਤਰ ਗਆਲ ਨੇ ਕਿਹਾ, “ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਕਿ ਅਸੀਂ ਉਸ ਦੀ ਸੇਵਾ ਕਰੀਏ? ਭਲਾ, ਉਹ ਯਰੁੱਬਆਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਤਾ ਹਮੋਰ ਦੇ ਲੋਕਾਂ ਦੀ ਤਾਂ ਸੇਵਾ ਕਰੋ। ਪਰ ਅਸੀਂ ਉਸ ਦੀ ਸੇਵਾ ਕਿਉਂ ਕਰੀਏ?