Judges 9:49 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟ ਲਈਆਂ ਅਤੇ ਅਬੀਮਲਕ ਦੇ ਪਿੱਛੇ ਹੋ ਤੁਰੇ। ਉਨ੍ਹਾਂ ਨੇ ਉਹ ਟਹਿਣੀਆਂ ਦੇਵਤੇ ਏਲ ਬਰੀਥ ਦੇ ਸਭ ਤੋਂ ਸੁਰੱਖਿਅਤ ਕਮਰੇ ਦੇ ਨਾਲ ਢੇਰੀ ਲਾਕੇ ਰੱਖ ਦਿੱਤੀਆਂ। ਫ਼ੇਰ ਉਨ੍ਹਾਂ ਨੇ ਕਮਰੇ ਨੂੰ ਅੱਗ ਲਾ ਦਿੱਤੀ। ਇੰਝ ਸ਼ਕਮ ਦੇ ਮੁਨਾਰੇ ਵਿੱਚ ਰਹਿਣ ਵਾਲੇ ਤਕਰੀਬਨ 1,000 ਔਰਤਾਂ ਅਤੇ ਮਰਦ ਮਾਰੇ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਨ੍ਹਾਂ ਸਭਨਾਂ ਨੇ ਇੱਕ ਇੱਕ ਟਾਹਣੀ ਵੱਢ ਲਈ ਅਤੇ ਅਬੀਮਲਕ ਦੇ ਮਗਰ ਲੱਗ ਤੁਰੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ ਸੋ ਸ਼ਕਮ ਦੇ ਬੁਰਜ ਵਿੱਚ ਜਿੰਨੇ ਲੋਕ ਸਨ ਸਭ ਮਰ ਗਏ। ਸਾਰੇ ਪੁਰਖ ਤੀਵੀਆਂ ਇੱਕ ਹਜ਼ਾਰ ਸਨ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਉਨ੍ਹਾਂ ਸਾਰਿਆਂ ਲੋਕਾਂ ਨੇ ਵੀ ਇੱਕ-ਇੱਕ ਟਾਹਣੀ ਵੱਢ ਲਈ, ਅਤੇ ਅਬੀਮਲਕ ਦੇ ਪਿੱਛੇ ਚੱਲੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ, ਤਦ ਸ਼ਕਮ ਦੇ ਬੁਰਜ ਵਿੱਚ ਸਾਰੇ ਪੁਰਖ ਅਤੇ ਇਸਤਰੀਆਂ ਜੋ ਇੱਕ ਹਜ਼ਾਰ ਦੇ ਲੱਗਭੱਗ ਸਨ, ਮਰ ਗਏ।