Judges 9:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਯੋਥਾਮ ਨੇ ਸੁਣਿਆ ਕਿ ਸ਼ਕਮ ਦੇ ਆਗੁਆਂ ਨੇ ਅਬੀਮਲਕ ਨੂੰ ਰਾਜਾ ਬਣਾ ਦਿੱਤਾ ਹੈ। ਜਦੋਂ ਉਸ ਨੇ ਇਹ ਗੱਲ ਸੁਣੀ ਤਾਂ ਉਹ ਜਾਕੇ ਗਰਿੱਜ਼ੀਮ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਯੋਥਾਮ ਨੇ ਲੋਕਾਂ ਨੂੰ ਇਹ ਕਹਾਣੀ ਉੱਚੀ ਆਵਾਜ਼ ਵਿੱਚ ਸੁਣਾਈ: “ਸ਼ਕਮ ਸ਼ਹਿਰ ਦੇ ਆਗੂਓ ਮੇਰੀ ਗੱਲ ਸੁਣੋ ਫ਼ੇਰ ਪਰਮੇਸ਼ੁਰ ਨੂੰ ਤੁਹਾਡੀ ਗੱਲ ਸੁਨਣ ਦਿਉ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਇਹ ਦੀ ਖਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਹਾੜ ਦੀ ਟੀਸੀ ਉੱਤੇ ਚੜ੍ਹ ਖਲੋਤਾ ਅਤੇ ਉੱਚੀ ਅਵਾਜ਼ ਕੱਢ ਕੇ ਬੋਲਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, ਹੇ ਸ਼ਕਮ ਦਿਓ ਲੋਕੋ, ਮੇਰੀ ਸੁਣੋ ਭਈ ਪਰਮੇਸ਼ੁਰ ਤੁਹਾਡੀ ਭੀ ਸੁਣੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਇਸ ਦੀ ਖ਼ਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਰਬਤ ਦੀ ਚੋਟੀ ਉੱਤੇ ਚੜ੍ਹ ਕੇ ਖੜ੍ਹਾ ਹੋ ਗਿਆ ਅਤੇ ਉੱਚੀ ਅਵਾਜ਼ ਨਾਲ ਬੋਲ ਕੇ ਉਨ੍ਹਾਂ ਨੂੰ ਕਹਿਣ ਲੱਗਾ, “ਹੇ ਸ਼ਕਮ ਦੇ ਲੋਕੋ, ਮੇਰੀ ਸੁਣੋ ਤਾਂ ਜੋ ਪਰਮੇਸ਼ੁਰ ਤੁਹਾਡੀ ਵੀ ਸੁਣੇ।