Leviticus 11:40 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਬੰਦਾ ਜਿਹੜਾ ਇਸ ਜਾਨਵਰ ਦਾ ਮਾਸ ਖਾਂਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਨਾਪਾਕ ਰਹੇਗਾ। ਜਿਹੜਾ ਬੰਦਾ ਜਾਨਵਰ ਦੇ ਮੁਰਦਾ ਸ਼ਰੀਰ ਨੂੰ ਚੁੱਕਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੀਕ ਨਾਪਾਕ ਰਹੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਿਹੜਾ ਉਸ ਦੀ ਲੋਥ ਤੋਂ ਕੁਝ ਖਾਵੇ ਤਾਂ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ ਉਹ ਭੀ ਜਿਹੜਾ ਉਸ ਦੀ ਲੋਥ ਨੂੰ ਚੁੱਕੇ ਸੋ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੋ ਕੋਈ ਉਸ ਦੀ ਲੋਥ ਤੋਂ ਕੁਝ ਖਾਵੇ, ਤਾਂ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜੋ ਕੋਈ ਉਸ ਦੀ ਲੋਥ ਨੂੰ ਚੁੱਕੇ, ਉਹ ਵੀ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।