Leviticus 13:2 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਕਿਸੇ ਬੰਦੇ ਦੀ ਚਮੜੀ ਤੇ ਸੋਜਸ਼ ਜਾਂ ਖੁਜਲੀ ਹੋ ਸੱਕਦੀ ਹੈ ਜਾਂ ਫ਼ੋੜਾ ਹੋ ਸੱਕਦਾ ਹੈ। ਜੇ ਫ਼ੋੜਾ ਕੋੜ੍ਹ ਵਰਗਾ ਲਗਦਾ ਹੋਵੇ, ਉਸ ਬੰਦੇ ਨੂੰ ਜਾਜਕ ਹਾਰੂਨ ਜਾਂ ਉਸ ਦੇ ਕਿਸੇ ਇੱਕ ਜਾਜਕ ਪੁੱਤਰ ਕੋਲ ਲਿਆਂਦਾ ਜਾਣਾ ਚਾਹੀਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕਿਸੇ ਦੇ ਸਰੀਰ ਦੇ ਚੰਮ ਵਿੱਚ ਸੋਜ, ਯਾ ਪਪੜੀ ਯਾ ਬਗੀ ਥਾਂ ਹੋਵੇ ਅਤੇ ਉਸ ਦੇ ਸਰੀਰ ਦੇ ਚੰਮ ਵਿੱਚ ਕੋਹੜ ਦੇ ਰੋਗ ਵਰਗਾ ਹੋਵੇ, ਤਾਂ ਉਹ ਹਾਰੂਨ ਜਾਜਕ ਦੇ ਕੋਲ ਯਾ ਉਨ੍ਹਾਂ ਦੇ ਪੁੱਤ੍ਰਾਂ ਵਿੱਚੋਂ ਜਿਹੜਾ ਜਾਜਕ ਹੈ ਉਸ ਦੇ ਕੋਲ ਲਿਆਂਦਾ ਜਾਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਕਿਸੇ ਮਨੁੱਖ ਦੇ ਸਰੀਰ ਦੀ ਚਮੜੀ ਵਿੱਚ ਸੋਜ, ਜਾਂ ਪਪੜੀ, ਜਾਂ ਦਾਗ ਹੋਵੇ ਅਤੇ ਇਹ ਉਸ ਦੇ ਸਰੀਰ ਦੇ ਚਮੜੀ ਵਿੱਚ ਕੋੜ੍ਹ ਵਰਗਾ ਵਿਖਾਈ ਦੇਵੇ, ਤਾਂ ਉਹ ਹਾਰੂਨ ਜਾਜਕ ਦੇ ਕੋਲ ਜਾਂ ਉਸ ਦੇ ਪੁੱਤਰਾਂ ਵਿੱਚੋਂ ਜੋ ਜਾਜਕ ਹੋਵੇ, ਉਸ ਦੇ ਕੋਲ ਲਿਆਇਆ ਜਾਵੇ।