Leviticus 14:21 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਪਰ ਜੇ ਬੰਦਾ ਗਰੀਬ ਹੈ ਅਤੇ ਉਨ੍ਹਾਂ ਚੜ੍ਹਾਵਿਆਂ ਦੀ ਉਸਦੀ ਪੁੱਜਤ ਨਹੀਂ ਤਾਂ ਉਸ ਨੂੰ ਦੋਸ਼ ਦੀ ਭੇਟ ਲਈ ਇੱਕ ਲੇਲਾ ਲੈਣਾ ਚਾਹੀਦਾ ਹੈ। ਇਹ ਹਿਲਾਉਣ ਦੀ ਭੇਟ ਹੋਵੇਗੀ ਤਾਂ ਜੋ ਜਾਜਕ ਉਸ ਬੰਦੇ ਨੂੰ ਸ਼ੁੱਧ ਬਣਾ ਸੱਕੇ। ਉਸ ਨੂੰ 8 ਕੱਪ ਤੇਲ ਮਿਲਿਆ ਮੈਦਾ ਲਿਆਉਣਾ ਚਾਹੀਦਾ ਹੈ। ਇਹ ਮੈਦਾ ਅਨਾਜ ਦੀ ਭੇਟ ਲਈ ਵਰਤਿਆ ਜਾਵੇਗਾ। ਉਸ ਬੰਦੇ ਨੂੰ 2/3 ਪਿੰਟ ਜੈਤੂਨ ਦਾ ਤੇਲ ਲਿਆਉਣਾ ਚਾਹੀਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜੇ ਉਹ ਕੰਗਾਲ ਹੋਵੇ ਅਤੇ ਐਡਾ ਲਿਆ ਨਾ ਸੱਕੇ ਤਾਂ ਉਹ ਦੋਸ਼ ਦੀ ਭੇਟ ਕਰਕੇ ਹਿਲਾਉਣ ਲਈ ਆਪਣੇ ਲਈ ਪ੍ਰਾਸਚਿਤ ਕਰਨ ਨੂੰ ਇੱਕ ਲੇਲਾ ਅਤੇ ਮੈਦੇ ਦਾ ਇੱਕ ਦਸਵੰਧ ਤੇਲ ਨਾਲ ਰਲਾਇਆ ਹੋਇਆ ਮੈਦੇ ਦੀ ਭੇਟ ਕਰਕੇ ਅਤੇ ਇੱਕ ਪਾਉ ਤੇਲ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਉਹ ਕੰਗਾਲ ਹੋਵੇ ਅਤੇ ਇਨ੍ਹਾਂ ਸਭਨਾਂ ਵਿੱਚੋਂ ਕੁਝ ਨਾ ਲਿਆ ਸਕੇ ਤਾਂ ਉਹ ਆਪਣੇ ਲਈ ਪ੍ਰਾਸਚਿਤ ਕਰਨ ਲਈ ਦੋਸ਼ ਬਲੀ ਦੇ ਲਈ ਇੱਕ ਲੇਲਾ ਹਿਲਾਉਣ ਦੀ ਭੇਟ ਕਰਕੇ, ਅਤੇ ਤੇਲ ਰਲਿਆ ਹੋਇਆ ਏਫ਼ਾਹ ਦਾ ਦਸਵਾਂ ਹਿੱਸਾ ਮੈਦਾ, ਮੈਦੇ ਦੀ ਭੇਟ ਲਈ ਅਤੇ ਇੱਕ ਪਾਉ ਤੇਲ ਲਿਆਵੇ,