Leviticus 14:36 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਤਾਂ ਜਾਜਕ ਲੋਕਾਂ ਨੂੰ ਉਸ ਘਰ ਵਿੱਚੋਂ ਹਰ ਚੀਜ਼ ਨੂੰ ਬਾਹਰ ਕੱਢਣ ਦਾ ਹੁਕਮ ਦੇਵੇਗਾ। ਇਸਤੋਂ ਪਹਿਲਾਂ ਕਿ ਜਾਜਕ ਅੰਦਰ ਜਾਕੇ ਫ਼ਫ਼ੂੰਦ ਨੂੰ ਧਿਆਨ ਨਾਲ ਦੇਖੇਗਾ, ਲੋਕਾਂ ਨੂੰ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਫ਼ੇਰ ਜਾਜਕ ਨੂੰ ਇਹ ਨਹੀਂ ਕਹਿਣਾ ਪਵੇਗਾ ਕਿ ਘਰ ਦੀ ਹਰ ਚੀਜ਼ ਪਲੀਤ ਹੈ। ਜਦੋਂ ਲੋਕ ਘਰ ਵਿੱਚੋਂ ਹਰ ਚੀਜ਼ ਬਾਹਰ ਕੱਢ ਹਟਣਗੇ, ਜਾਜਕ ਘਰ ਨੂੰ ਅੰਦਰ ਜਾਕੇ ਧਿਆਨ ਨਾਲ ਦੇਖੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਜਾਜਕ ਉਸ ਘਰ ਨੂੰ ਸੱਖਣਾ ਕਰਨ ਦੀ ਆਗਿਆ ਦੇਵੇ ਉਸ ਦੇ ਪਹਲੋਂ ਜੋ ਜਾਜਕ ਰੋਗ ਵੇਖਣ ਨੂੰ ਉਸ ਦੇ ਵਿੱਚ ਵੜੇ ਭਈ ਸਭ ਕੁਝ ਜੋ ਘਰ ਵਿੱਚ ਹੈ ਅਸ਼ੁੱਧ ਨਾ ਹੋ ਜਾਵੇ ਅਤੇ ਪਿੱਛੋਂ ਜਾਜਕ ਘਰ ਵੇਖਣ ਨੂੰ ਵੜੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ।