Leviticus 14:9 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਸੱਤਵੇਂ ਦਿਨ, ਉਸ ਨੂੰ ਆਪਣੇ ਸਾਰੇ ਵਾਲ ਮੁਨਾ ਲੈਣੇ ਚਾਹੀਦੇ ਹਨ। ਉਸ ਨੂੰ ਆਪਣਾ ਸਿਰ, ਆਪਣੀ ਦਾਹੜੀ ਅਤੇ ਆਪਣੇ ਭਰਵੱਟੇ-ਹਾਂ ਸਾਰੇ ਹੀ ਵਾਲ ਮੁਨਾ ਲੈਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਸੱਤਵੇਂ ਦਿਨ ਐਉਂ ਹੋਵੇ ਕਿ ਉਹ ਆਪਣੇ ਸਾਰੇ ਵਾਲ ਆਪਣੇ ਸਿਰ ਤੋਂ ਅਤੇ ਆਪਣੀ ਠੋਡੀ ਤੋਂ ਆਪਣਿਆਂ ਭਰਵੱਟਿਆਂ ਤੋਂ ਮੁਨਾ ਸੁੱਟੇ, ਹਾਂ, ਆਪਣੇ ਸਾਰੇ ਵਾਲ ਮੁਨਾ ਸੁੱਟੇ ਅਤੇ ਉਹ ਆਪਣੇ ਲੀੜੇ ਧੋਵੇ, ਨਾਲੇ ਆਪਣਾ ਸਰੀਰ ਪਾਣੀ ਨਾਲ ਧੋਵੇ ਅਤੇ ਉਹ ਸ਼ੁੱਧ ਹੋ ਜਾਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ ਅਤੇ ਆਪਣੇ ਭਰਵੱਟਿਆਂ ਦੇ ਵਾਲ਼ ਮੁਨਾ ਦੇਵੇ, ਸਗੋਂ ਆਪਣੇ ਸਾਰੇ ਵਾਲ਼ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋ ਜਾਵੇਗਾ।