Leviticus 19:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਇਸ ਨੂੰ ਉਸੇ ਦਿਨ ਵੀ ਖਾ ਸੱਕਦੇ ਹੋ ਜਿਸ ਦਿਨ ਤੁਸੀਂ ਇਸ ਨੂੰ ਭੇਟ ਕਰਦੇ ਹੋ ਅਤੇ ਅਗਲੇ ਦਿਨ ਵੀ। ਪਰ ਜੇ ਉਸ ਬਲੀ ਵਿੱਚੋਂ ਤੀਸਰੇ ਦਿਨ ਲਈ ਕੁਝ ਬਚ ਜਾਵੇ ਤਾਂ ਤੁਹਾਨੂੰ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਓਸੇ ਦਿਨ ਜਿਸ ਦਿਨ ਵਿੱਚ ਤੁਸੀਂ ਉਸ ਨੂੰ ਚੜ੍ਹਾਓ ਅਤੇ ਅਗਲੇ ਭਲਕ ਖਾਧੀ ਜਾਏ ਅਤੇ ਜੇ ਕਦੀ ਤੀਜੇ ਦਿਨ ਤੋੜੀ ਕੁਝ ਰਹਿ ਜਾਏ ਤਾਂ ਉਹ ਅੱਗ ਵਿੱਚ ਸਾੜੀ ਜਾਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਦਿਨ ਤੁਸੀਂ ਬਲੀ ਚੜ੍ਹਾਓ, ਉਸ ਦਾ ਮਾਸ ਉਸੇ ਦਿਨ ਅਤੇ ਦੂਜੇ ਦਿਨ ਵੀ ਖਾਓ ਪਰ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।