Leviticus 5:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਹੋ ਸੱਕਦਾ ਹੈ ਕੋਈ ਬੰਦਾ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਨਾਲ ਅਚਨਚੇਤ ਕੋਈ ਗਲਤ ਗੱਲ ਕਰ ਬੈਠੇ। ਉਸ ਬੰਦੇ ਨੂੰ ਬਿਨਾ ਨੁਕਸ ਵਾਲਾ ਭੇਡੂ ਲੈ ਕੇ ਆਉਣਾ ਚਾਹੀਦਾ ਹੈ। ਇਹ ਯਹੋਵਾਹ ਨੂੰ ਉਸ ਦੇ ਦੋਸ਼ ਦੀ ਭੇਟ ਹੋਵੇਗੀ। ਤੁਹਾਨੂੰ ਸਰਕਾਰੀ ਨਾਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੇਡੂ ਦੀ ਕੀਮਤ ਨਿਸ਼ਚਿੰਤ ਕਰਨੀ ਚਾਹੀਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਕੋਈ ਪ੍ਰਾਣੀ ਦੋਸ਼ ਕਰੇ ਅਤੇ ਯਹੋਵਾਹ ਦੀਆਂ ਪਵਿੱਤ੍ਰ ਗੱਲਾਂ ਵਿੱਚ ਅਣਜਾਣ ਹੋਕੇ ਪਾਪ ਕਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਬੱਜ ਤੋਂ ਰਹਿਤ ਛੱਤ੍ਰਾ ਲਿਆਵੇ ਅਤੇ ਤੂੰ ਚਾਂਦੀ ਦਿਆਂ ਸ਼ਕਲਾਂ ਦੇ ਲੇਖੇ ਤੋਂ ਪਵਿੱਤ੍ਰ ਅਸਥਾਨ ਦੇ ਸ਼ਕਲ ਅਨੁਸਾਰ ਦੋਸ਼ ਦੀ ਭੇਟ ਕਰਕੇ ਉਸ ਦਾ ਮੁੱਲ ਠਹਿਰਾਵੀਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਕੋਈ ਮਨੁੱਖ ਯਹੋਵਾਹ ਦੀਆਂ ਪਵਿੱਤਰ ਵਸਤੂਆਂ ਦੇ ਵਿਖੇ ਅਣਜਾਣ ਹੋ ਕੇ ਪਾਪ ਕਰੇ ਅਤੇ ਦੋਸ਼ੀ ਠਹਿਰੇ ਤਾਂ ਉਹ ਯਹੋਵਾਹ ਦੇ ਅੱਗੇ ਇੱਜੜਾਂ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਲਿਆਵੇ ਅਤੇ ਉਸ ਦਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਓਨ੍ਹੇ ਹੀ ਚਾਂਦੀ ਦੇ ਸ਼ਕੇਲ ਹੋਵੇ, ਜਿੰਨਾਂ ਜਾਜਕ ਠਹਿਰਾਵੇ।