Luke 10:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸਤੋਂ ਬਾਦ ਪ੍ਰਭੂ ਨੇ 72 ਹੋਰ ਆਦਮੀ ਚੁਣੇ। ਉਸ ਨੇ ਉਨ੍ਹਾਂ ਨੂੰ ਦੋ-ਦੋ ਆਦਮੀਆਂ ਦੇ ਸਮੂਹਾਂ ਵਿੱਚ ਕੀਤਾ। ਅਤੇ ਉਨ੍ਹਾਂ ਨੂੰ ਸਾਰੇ ਨਗਰਾਂ ਅਤੇ ਸਾਰੀਆਂ ਥਾਵਾਂ ਤੇ ਆਪਣੇ ਅੱਗੇ-ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲਾ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦੇ ਬਾਅਦ ਪ੍ਰਭੂ ਯਿਸੂ ਨੇ ਹੋਰ ਬਹੱਤਰ ਆਦਮੀਆਂ ਨੂੰ ਚੁਣਿਆ । ਫਿਰ ਉਹਨਾਂ ਨੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਜਿੱਥੇ ਯਿਸੂ ਆਪ ਜਾਣ ਵਾਲੇ ਸਨ, ਉਹਨਾਂ ਨੂੰ ਦੋ ਦੋ ਕਰ ਕੇ ਆਪਣੇ ਅੱਗੇ ਭੇਜਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੋਂ ਬਾਅਦ, ਪ੍ਰਭੂ ਨੇ ਦੂਸਰੇ ਬਹੱਤਰ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ-ਦੋ ਕਰਕੇ ਉਹਨਾਂ ਨਗਰਾਂ ਅਤੇ ਥਾਵਾਂ ਤੇ ਆਪਣੇ ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲੇ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਇਨ੍ਹਾਂ ਗੱਲਾਂ ਦੇ ਪਿੱਛੋਂ ਪ੍ਰਭੁ ਨੇ ਸੱਤਰ ਹੋਰ ਵੀ ਠਹਿਰਾਏ ਅਰ ਹਰ ਨਗਰ ਅਤੇ ਹਰ ਥਾਂ ਜਿੱਥੇਂ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ
Punjabi ERV
ਇਸਤੋਂ ਬਾਦ ਪ੍ਰਭੂ ਨੇ 72 ਬਹਤ੍ਤਰ ਹੋਰ ਆਦਮੀ ਚੁਣੇ। ਉਸਨੇ ਉਨ੍ਹਾਂ ਨੂੰ ਦੋ-ਦੋ ਆਦਮੀਆਂ ਦੇ ਸਮੂਹਾਂ ਵਿੱਚ ਕੀਤਾ। ਅਤੇ ਉਨ੍ਹਾਂ ਨੂੰ ਸਾਰੇ ਨਗਰਾਂ ਅਤੇ ਸਾਰੀਆਂ ਥਾਵਾਂ ਤੇ ਆਪਣੇ ਅੱਗੇ-ਅੱਗੇ ਭੇਜਿਆ ਜਿਥੇ ਉਹ ਖੁਦ ਜਾਣ ਵਾਲਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਸੱਤਰ ਹੋਰ ਮਨੁੱਖ ਵੀ ਠਹਿਰਾਏ ਅਤੇ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਭੇਜਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہناں گلّاں دے پِچّھوں خُداوند ستّر بندے ہور مُقرّر کِیتے تے اوہناں نُوں اپنے اگّے ہر شہر تے ہر تھاں جِتّھے آپ جان والا سی دو دو کر کے گھلّیا۔
Punjabi Standard Bible (Punjabi Standard Bible) 2023
ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਬਹੱਤਰ ਹੋਰ ਵਿਅਕਤੀ ਠਹਿਰਾਏ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਉਸ ਹਰੇਕ ਨਗਰ ਅਤੇ ਸਥਾਨ ਨੂੰ ਭੇਜਿਆ ਜਿੱਥੇ ਉਹ ਆਪ ਜਾਣ ਵਾਲਾ ਸੀ।