Luke 10:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ 72 ਆਦਮੀ ਆਪਣੀ ਯਾਤਰਾ ਤੋਂ ਵਾਪਸ ਮੁੜੇ ਤਾਂ ਉਹ ਬੜੇ ਖੁਸ਼ ਸਨ। ਉਨ੍ਹਾਂ ਆਖਿਆ, “ਪ੍ਰਭੂ, ਜਦੋਂ ਅਸੀਂ ਤੇਰੇ ਨਾਮ ਦਾ ਜ਼ਿਕਰ ਕੀਤਾ ਤਾਂ ਭੂਤਾਂ ਨੇ ਵੀ ਸਾਡੀ ਆਗਿਆ ਦਾ ਪਾਲਣ ਕੀਤਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਹੱਤਰ ਚੇਲੇ ਯਿਸੂ ਕੋਲ ਵਾਪਸ ਆਏ । ਉਹ ਬਹੁਤ ਖ਼ੁਸ਼ ਸਨ । ਉਹਨਾਂ ਨੇ ਯਿਸੂ ਨੂੰ ਦੱਸਿਆ, “ਪ੍ਰਭੂ ਜੀ, ਤੁਹਾਡੇ ਨਾਮ ਦੇ ਕਾਰਨ ਅਸ਼ੁੱਧ ਆਤਮਾਵਾਂ ਵੀ ਸਾਡੀ ਮੰਨਦੀਆਂ ਹਨ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਬਹੱਤਰ ਬੜੇ ਉਤਸ਼ਾਹ ਨਾਲ ਵਾਪਸ ਆਏ ਅਤੇ ਬੋਲੇ, “ਹੇ ਪ੍ਰਭੂ! ਤੁਹਾਡੇ ਨਾਮ ਤੇ ਭੂਤ ਵੀ ਸਾਡੇ ਅੱਗੇ ਸਮਰਪਣ ਕਰ ਦਿੰਦੇ ਹਨ!”
Punjabi Bible 2016 - ਪਵਿੱਤਰ ਬਾਈਬਲ O.V.
ਓਹ ਸੱਤਰ ਅਨੰਦ ਨਾਲ ਮੁੜੇ ਅਰ ਬੋਲੇ ਕਿ ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ!
Punjabi ERV
ਜਦੋਂ ਬਹਤ੍ਤਰ ਆਦਮੀ ਆਪਣੀ ਯਾਤਰਾ ਤੋਂ ਵਾਪਸ ਮੁਡ਼ੇ ਤਾਂ ਉਹ ਬਡ਼ੇ ਖੁਸ਼ ਸਨ। ਉਨ੍ਹਾਂ ਆਖਿਆ, “ਪ੍ਰਭੂ, ਜਦੋਂ ਅਸੀਂ ਤੇਰੇ ਨਾਮ ਦਾ ਜ਼ਿਕਰ ਕੀਤਾ ਤਾਂ ਭੂਤਾਂ ਨੇ ਵੀ ਸਾਡੀ ਆਗਿਆ ਦਾ ਪਾਲਣ ਕੀਤਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ ستّر خُوشی نال مُڑ آئے تے آ کے آکھیا۔ اَے خُداوند تیرے ناں اُتّے بد رُوحاں وی ساڈے وَس وِچ نیں۔
Punjabi Standard Bible (Punjabi Standard Bible) 2023
ਤਦ ਬਹੱਤਰ ਬੜੀ ਖੁਸ਼ੀ ਨਾਲ ਵਾਪਸ ਆਏ ਅਤੇ ਕਹਿਣ ਲੱਗੇ, “ਪ੍ਰਭੂ, ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਵੀ ਸਾਡੇ ਅਧੀਨ ਹੋ ਜਾਂਦੀਆਂ ਹਨ।”