Luke 10:22 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਮੇਰੇ ਪਿਤਾ ਨੇ ਮੈਨੂੰ ਸਭ ਕੁਝ ਸੌਂਪਿਆ ਹੈ। ਕੋਈ ਮਨੁੱਖ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਕੇਵਲ ਪਿਤਾ ਜਾਣਦਾ ਹੈ। ਅਤੇ ਇਹ ਵੀ ਕੇਵਲ ਪੁੱਤਰ ਹੀ ਜਾਣਦਾ ਹੈ ਕਿ ਪਿਤਾ ਕੌਣ ਹੈ। ਅਤੇ ਜਿਹੜੇ ਲੋਕਾਂ ਨੂੰ ਪੁੱਤਰ ਪ੍ਰਗਟ ਕਰਨਾ ਚਾਹੇਗਾ ਕਿ ਪਿਤਾ ਕੌਣ ਹੈ ਕੇਵਲ ਓਹੀ ਪਿਤਾ ਨੂੰ ਜਾਣ ਸੱਕਣਗੇ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ । ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦੇ ਹਨ । ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ ਜਾਂ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਨਾ ਚਾਹੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੈ। ਪਿਤਾ ਤੋਂ ਇਲਾਵਾ, ਪੁੱਤਰ ਨੂੰ ਕੋਈ ਵੀ ਨਹੀਂ ਜਾਣਦਾ ਹੈ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਪਿਤਾ ਨੂੰ ਕੋਈ ਵੀ ਨਹੀਂ ਜਾਣਦਾ ਹੈ ਅਤੇ ਜਿਸ ਉੱਤੇ ਪੁੱਤਰ ਪ੍ਰਗਟ ਕਰਨਾ ਚਾਹੇ।”
Punjabi Bible 2016 - ਪਵਿੱਤਰ ਬਾਈਬਲ O.V.
ਸੱਭੋ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਨੂੰ ਉਸ ਨੂੰ ਪਰਗਟ ਕੀਤਾ ਚਾਹੇ
Punjabi ERV
“ਮੇਰੇ ਪਿਤਾ ਨੇ ਮੈਨੂੰ ਸਭ ਕੁਝ ਸੌਂਪਿਆ ਹੈ। ਕੋਈ ਮਨੁੱਖ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਕੇਵਲ ਪਿਤਾ ਜਾਣਦਾ ਹੈ। ਅਤੇ ਇਹ ਵੀ ਕੇਵਲ ਪੁੱਤਰ ਹੀ ਜਾਣਦਾ ਹੈ ਕਿ ਪਿਤਾ ਕੌਣ ਹੈ। ਅਤੇ ਜਿਹਡ਼ੇ ਲੋਕਾਂ ਨੂੰ ਪੁੱਤਰ ਪ੍ਰਗਟ ਕਰਨਾ ਚਾਹੇਗਾ ਕਿ ਪਿਤਾ ਕੌਣ ਹੈ ਕੇਵਲ ਓਹੀ ਪਿਤਾ ਨੂੰ ਜਾਣ ਸਕਣਗੇ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੋਇਆ ਹੈ ਅਤੇ ਕੋਈ ਨਹੀਂ ਜਾਣਦਾ ਜੋ ਪੁੱਤਰ ਕੌਣ ਹੈ ਪਰ ਪਿਤਾ ਜਾਣਦਾ ਹੈ ਅਤੇ ਪਿਤਾ ਕੌਣ ਹੈ ਉਹ ਪੁੱਤਰ ਜਾਣਦਾ ਹੈ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سبھ کُجھ میرے باپ ولّوں مَینُوں دِتّا گیا اے۔ تے کوئی پُتر نُوں بِناں باپ دے نئیں جان دا۔ پئی اوہ کون اے۔ تے نا کوئی باپ نُوں جان دا اے پئی اوہ کون اے۔ بِناں پُتر دے۔ تے اوہ جِہدے اُتّے پُتر اوہنوں ظاہر کرنا چاہے۔
Punjabi Standard Bible (Punjabi Standard Bible) 2023
ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ। ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ ਪਰ ਕੇਵਲ ਪਿਤਾ ਅਤੇ ਨਾ ਕੋਈ ਜਾਣਦਾ ਹੈ ਕਿ ਪਿਤਾ ਕੌਣ ਹੈ, ਪਰ ਕੇਵਲ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।”